Friday, May 9

2022 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਤੋੜੇਗਾ ਮੋਦੀ ਅਤੇ ਸ਼ਾਹ ਦਾ ਗਰੂਰ-ਵਿਜੈ ਦਾਨਵ

ਲੁਧਿਆਣਾ, (ਸੰਜੇ ਮਿੰਕਾ,ਵਿਸ਼ਾਲ) ਆ ਰਹੀਆਂ ਚੋਣਾਂ ਦੇ ਮੱਦੇਨਜ਼ਰ  ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਉੱਤਰੀ ਦੇ ਸਰਕਲ ਪ੍ਰਧਾਨਾਂ ਦੀ ਇੱਕ ਅਹਿਮ ਮੀਟਿੰਗ ਦਾ ਆਯੋਜਨ ਸੁਖਜਿੰਦਰ ਸਿੰਘ ਬਾਜਵਾ ਦੇ ਗ੍ਰਹਿ ਦੀਪ ਨਗਰ ਵਿਖੇ ਕੀਤਾ ਗਿਆ।ਸੀਨੀਅਰ ਕੌਮੀ ਮੀਤ ਪ੍ਰਧਾਨ ਵਿਜੈ ਦਾਨਵ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਵਿਜੈ ਦਾਨਵ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਨੇ ਝੂਠੇ ਵਾਅਦਿਆਂ ਅਤੇ ਝੂਠੀਆਂ ਸੌਂਹਾਂ ਖਾ ਕੇ ਸੱਤਾ ਹਾਸਿਲ ਕੀਤੀ ਸੀ। ਜਿਸਦੇ ਚਲਦਿਆਂ ਪੰਜਾਬ ਦੇ ਲੋਕ ਅੱਜ ਪਛਤਾ ਰਹੇ ਹਨ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਹੁਣ ਤਗੜੇ ਹੋ ਜਾਓ।ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ। ਕਿਓਂਕਿ ਕੇਂਦਰ ਦੋ ਮੋਦੀ ਸਰਕਾਰ ਨੇ ਪੰਜਾਬ ਸਮੇਤ ਅਕਾਲੀ ਦਲ ਪਾਰਟੀ ਦਾ ਵੀ ਬਹੁਤ ਨੁਕਸਾਨ ਕੀਤਾ ਹੈ। ਜਦਕਿ ਹੁਣ ਵੇਲਾ ਆ ਰਿਹਾ ਹੈ। ਅਕਾਲੀ ਦਲ ਮੋਦੀ ਅਤੇ ਸ਼ਾਹ ਦਾ ਗਰੂਰ ਜਰੂਰ ਤੋੜੇਗਾ। ਤੇ ਪੰਜਾਬ ਦੇ ਵਿੱਚ ਅਕਾਲੀ ਦਲ ਆਪਣੀ ਨਿਰੋਲ ਸਰਕਾਰ ਬਣਾਏਗਾ।ਜੋਕਿ ਪੰਜਾਬ ਦੇ ਲੋਕਾਂ ਅਤੇ ਵਰਕਰਾਂ ਦੀ ਆਪਣੀ ਸਰਕਾਰ ਹੋਵੇਗੀ।ਇਸ ਮੌਕੇ ਤੇ ਨੇਕ ਸਿੰਘ ਸ਼ੇਖੇਵਾਲ ਨੇ ਵੀ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ,ਬਾਦਲ ਦੇ ਕਾਰਜਕਾਲ ਸਮੇ ਰਿਕਾਰਡ ਤੋੜ ਵਿਕਾਸ ਕਰਵਾਇਆ ਗਿਆ ਸੀ ਤੇ ਅੱਜ ਵੀ ਜਿਹੜੇ ਕਾਰਜਾਂ ਤੇ ਕਾਂਗਰਸ ਆਪਣੀ ਪਿੱਠ ਠਪਥਪਾ ਰਹੀ ਹੈ ਉਨ੍ਹਾਂ ਦੀ ਨੀਂਵ ਵੀ ਸ.ਬਾਦਲ ਵੱਲੋਂ ਰੱਖੀ ਗਈ ਸੀ। ਜਦਕਿ ਸੂਬੇ ਦੇ ਲੋਕ ਕਾਂਗਰਸ ਦੇ ਵਿਕਾਸ ਨੂੰ ਤਰਸ ਰਹੇ ਹਨ। ਇਸ ਦੌਰਾਨ ਮੌਕੇ ਤੇ ਮੌਜੂਦ ਪਾਰਟੀ ਅਹੁਦੇਦਾਰਾਂ ਨੇ ਵੀ ਵਿਸਵਾਸ਼ ਦਿਵਾਇਆ ਕਿ ਉਹ ਪਾਰਟੀ ਦੇ ਬੇਹਤਰੀ ਅਤੇ ਚੜਦੀ ਕਲਾ ਲਈ ਦਿਨ ਰਾਤ ਇੱਕ ਕਰ ਦੇਣਗੇ।
ਇਸ ਮੌਕੇ ਸਰਕਲ ਪ੍ਰਧਾਨ ਦਲਵਿੰਦਰ ਸਿੰਘ ਘੁੱਮਣ, ਨੇਕ ਸਿੰਘ ਸ਼ੇਖੇਵਾਲ, ਤਜਿੰਦਰ ਸਿੰਘ ਬੌਬੀ ਅਤੇ ਕੋਂਸਲਰ ਕਨੋਜ ਦਾਨਵ, ਜਗਜੀਤ ਸਿੰਘ ਅਰੋੜਾ, ਬਲਕਾਰ ਸਿੰਘ ਬਾਜਵਾ, ਸਤਵਿੰਦਰ ਸਿੰਘ ਬਾਜਵਾ, ਸੁਰਜੀਤ ਸਿੰਘ ਪੱਡਾ, ਰਤਨ ਸਿੰਘ ਭੁੱਲਰ, ਗੁਰਿੰਦਰ ਸਿੰਘ ਬਾਜਵਾ, ਵਰਿੰਦਰਦੀਪ ਸਿੰਘ, ਮਲਕੀਤ ਸਿੰਘ, ਤਜਿੰਦਰ ਸਿੰਘ ਤੇਜੀ, ਗੁਰਭਜਨ ਸਿੰਘ ਬਾਜਵਾ, ਕੰਵਰ ਯਾਦਵਿੰਦਰ ਸਿੰਘ, ਗੁਰਜੀਤ ਸਿੰਘ ਚੀਮਾ, ਇੰਦੀਪ ਸਿੰਘ ਰੰਮੀ ਆਦਿ  ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

About Author

Leave A Reply

WP2Social Auto Publish Powered By : XYZScripts.com