Friday, May 9

ਘੋੜੇ ਤੇ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਵਾਲੀ ਟੀ ਸ਼ਰਟ ਸਮਾਜ ਸੇਵੀ ਗੁਰਿੰਦਰ ਕੈਰੋਂ ਨੇ ਬਾਵਾ ਨੂੰ ਕੀਤੀ ਭੇਟ

ਲੁਧਿਆਣਾ,(ਸੰਜੇ ਮਿੰਕਾ)-   ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਯੂਥ ਵਿੰਗ ਦੇ ਲਈ ਸੰਸਥਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੂੰ ਸਮਾਜ ਸੇਵੀ ਅਤੇ ਸਤਲੁਜ ਕਲੱਬ ਲੁਧਿਆਣਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਕੈਰੋਂ ਨੇ ਘੋੜੇ ਤੇ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਵਾਲੀ ਸੈਂਕੜਿਆਂ ਦੀ ਗਿਣਤੀ ਚ ਟੀ ਸ਼ਰਟਾਂ ਸੌਂਪੀਆਂ । ਬਾਵਾ ਨੇ ਸ੍ਰੀ ਕੈਰੋਂ ਦੇ ਪ੍ਰਤੀ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ 350ਵਾਂ ਜਨਮ ਉਤਸਵ 16 ਅਕਤੂਬਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾ ਰਿਹਾ ਹੈ। ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਇੱਕ ਯਾਤਰਾ 10 ਅਕਤੂਬਰ ਨੂੰ ਚੱਪੜਚਿੜੀ ਦੇ ਉਸ ਇਤਿਹਾਸਕ ਸਥਾਨ ਤੱਕ ਜਾਵੇਗੀ ਤੇ ਜਾਵੇਗੀ,ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਸਰਹਿੰਦ ਨੂੰ ਫ਼ਤਿਹ ਕੀਤਾ । ਬਾਵਾ ਨੇ ਦੱਸਿਆ ਕਿ ਸੰਸਥਾ ਦੇ ਯੂਥ ਵਿੰਗ ਦੇ ਨੌਜਵਾਨ ਟੀ ਸ਼ਰਟਾਂ ਪਹਿਨ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਸਬੰਧੀ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਚ ਸ਼ਾਮਲ ਹੋਣਗੇ। ਸ੍ਰੀ ਕੈਰੋਂ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਸੰਸਥਾ ਨੇ ਉਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਤੇ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਮੌਕੇ ਤੇ ਬਾਵਾ ਦੇ ਨਾਲ ਜੀਐੱਮ ਆਰਕੇ ਥੰਮਣ, ਅਰਜੁਨ ਪਵਨ ਗਰਗ ਆਦਿ ਮੌਜੂਦ ਸਨ। ਫੋਟੋ ਸਮਾਜ ਸੇਵੀ ਅਤੇ ਸਤਲੁਜ ਕਲੱਬ ਲੁਧਿਆਣਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਕੈਰੋ ਬਾਵਾ ਨੂੰ ਟੀ  ਸ਼ਰਟਾਂ ਪ੍ਰਦਾਨ ਕਰਦਿਆਂ ਹੋਇਆ

About Author

Leave A Reply

WP2Social Auto Publish Powered By : XYZScripts.com