Friday, May 9

ਪੰਡਿਤ ਸ਼ਰਧਾ ਰਾਮ ਫਿਲੌਰੀ ਦੇ 183 ਵੇਂ ਜਨਮ ਦਿਵਸ ਤੇ ਅਸ਼ਵਨੀ ਗਰਗ ਅਤੇ ਉਮਰਾਓ ਸਿੰਘ ਸਨਮਾਨਿਤ

  • ਡਿਤ ਸ਼ਰਧਾ ਰਾਮ ਫਿਲੌਰੀ ਪ੍ਰਸਿੱਧ ਇਤਿਹਾਸਕਾਰ ਅਤੇ ਵਿਦਵਾਨ ਸਨ -ਬਾਵਾ 
  • ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਨਾਮ ਤੇ ਕੇਂਦਰ ਸਰਕਾਰ ਡਾਕ ਟਿਕਟ ਅਤੇ ਪੰਜਾਬ ਸਰਕਾਰ ਕਿਸੇ ਯੂਨੀਵਰਸਿਟੀ ਚ ਚੇਅਰ ਸਥਾਪਤ ਕਰੇ -ਕੌਂਸਲਰ ਬੀਬੀ ਬਰਜਿੰਦਰ ਕੌਰ 

ਲੁਧਿਆਣਾ,(ਸੰਜੇ ਮਿੰਕਾ,ਵਿਸ਼ਾਲ)-ਓਮ ਜੈ ਜਗਦੀਸ਼ ਹਰੇ ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 183 ਵਾਂ ਜਨਮ ਦਿਵਸ ਪੰਡਿਤ ਸ਼ਰਧਾ ਰਾਮ ਫਿਲੋਰੀ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੀ ਦੇਖ ਰੇਖ ਚ ਸਰਾਭਾ ਨਗਰ ਵਿਖੇ ਮਨਾਇਆ ਗਿਆ । ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਚ ਕੰਮ ਕਰ ਰਹੇ ਸਮਾਜ ਸੇਵੀ ਅਸ਼ਵਨੀ ਗਰਗ ਨੂੰ ਪੰਡਿਤ ਸ਼ਰਧਾ ਰਾਮ ਫਿਲੋਰੀ ਯਾਦਗਾਰੀ ਸਨਮਾਨ ਅਤੇ ਉਮਰਾਓ ਸਿੰਘ ਪ੍ਰਧਾਨ ਹਰਿਆਣਾ ਇਕਾਈ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ। ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਅਸ਼ਵਨੀ ਗਰਗ ਨੇ ਕਿਹਾ ਕਿ ਪੰਡਤ ਸ਼ਰਧਾ ਰਾਮ ਫਿਲੌਰੀ ਜੀ ਦਾ ਜੀਵਨ ਸਾਨੂੰ ਸਮਾਜ ਸੁਧਾਰ ਅਤੇ ਦੇਸ਼ ਭਗਤੀ ਦੀ ਸੇਵਾ ਦੀ ਪ੍ਰੇਰਨਾ ਦਿੰਦਾ ਹੈ । ਉਨਾਂ ਕਿਹਾ ਕਿ ਪੰਡਤ ਜੀ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਮਹਾਨ ਸੇਵਾ ਕੀਤੀ । ਉਨਾਂ ਨੇ ਬਾਲ ਵਿਆਹ ਦਾ ਵੀ ਵਿਰੋਧ ਕੀਤਾ। ਕੌਂਸਲਰ ਬਰਜਿੰਦਰ ਕੌਰ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੋਰੀ ਦੇ ਨਾਮ ਤੇ ਕੇਂਦਰ ਸਰਕਾਰ ਡਾਕ ਟਿਕਟ ਅਤੇ ਪੰਜਾਬ ਸਰਕਾਰ ਕਿਸੇ ਯੂਨੀਵਰਸਿਟੀ ਚੇਅਰ ਸਥਾਪਤ ਕਰੇ। ਇਸ ਸਮਾਰੋਹ ਚ ਯਸ਼ਪਾਲ ਸ਼ਰਮਾ, ਰੇਸ਼ਮ ਸਿੰਘ ਸੱਗੂ, ਅਨਿਲ ਵਿੱਜ ,ਅਸ਼ਵਨੀ ਸ਼ਰਮਾ, ਇੰਦਰਜੀਤ ਸ਼ਰਮਾ, ਅਮਲ ਬੱਤਾ ,ਅਰਜੁਨ ਬਾਵਾ ਮੀਨਾਕਸ਼ੀ ਗਰਗ ਸਮਾਜ ਸੇਵੀ ਅਤੇ ਰਿਸ਼ਵ ਗਰਗ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ।

About Author

Leave A Reply

WP2Social Auto Publish Powered By : XYZScripts.com