Thursday, March 13

ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਸ਼ਾਜ ਵਾਦਨ ਮੁਕਾਬਲੇ ਲਈ ਬਲਾਕ ਪੱਧਰੀ ਨਤੀਜੇ ਜਾਰੀ

ਲੁਧਿਆਣਾ, (ਸੰਜੇ ਮਿੰਕਾ) – ਸਕੂਲ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਵਿਦਿਅਕ ਮੁਕਾਬਲਿਆਂ ਦੇ ਪੰਜਵੇਂ ਚਰਨ ਵਿੱਚ ਸ਼ਾਜ ਵਾਦਨ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਅੱਜ ਜਾਰੀ ਹੋ ਚੁੱਕੇ ਹਨ।ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਰਾਜ ਖੋਜ ਅਤੇ ਸਿੱਖਿਆ ਸਿਖਲਾਈ ਸੰਸਥਾ, ਪੰਜਾਬ ਵਲੋਂ ਜਾਰੀ ਬਲਾਕ ਪੱਧਰੀ ਨਤੀਜੇ ਸਕੂਲਾਂ ਨੂੰ ਜਾਰੀ ਕਰਦਿਆਂ ਜ਼ਿਲਾ ਨੋਡਲ ਅਫਸਰ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਵਿਦਿਅਕ ਮੁਕਾਬਲਿਆਂ ਦੇ 6-8 ਜਮਾਤ ਦੇ ਵਰਗ ਵਿੱਚ ਡੇਹਲੋਂ-1 ਬਲਾਕ ਤੋਂ ਸਾਇਆਂ ਕਲਾਂ ਦੀ ਹਰਮਨਦੀਪ ਕੌਰ, ਡੇਹਲੋਂ-2 ਤੋਂ ਮਾਲੋਦੌਦ ਦੀ ਪ੍ਰਭਜੋਤ ਕੌਰ, ਦੋਰਾਹਾ ਬਲਾਕ ਤੋਂ ਗਿਦੜੀ ਦਾ ਲਵਜੀਤ ਸਿੰਘ, ਜਗਰਾਂਓ ਬਲਾਕ ਤੋਂ ਡੱਲਾ ਦਾ ਗੁਰਇਕਬਾਲ ਸਿੰਘ, ਖੰਨਾ-1 ਤੋਂ ਖੰਨਾ ਖੁਰਦ ਦੀ ਅਵਜੋਤ ਕੌਰ, ਖੰਨਾ-2 ਤੋਂ ਮਾਣਕ ਮਾਜਰਾ ਦਾ ਹਰਜਸ ਸਿੰਘ, ਲੁਧਿਆਣਾ-1 ਤੋਂ ਗਿੱਲ ਸਕੂਲ ਦਾ ਮਿਲਨਪ੍ਰੀਤ ਸਿੰਘ, ਲੁਧਿਆਣਾ-2 ਤੋਂ ਬਾੜੇਵਾਲ ਦਾ ਅਭਿਦੇਸ਼ ਸਾਹਨੀ, ਮਾਛੀਵਾੜਾ-1 ਤੋਂ ਮਾਛੀਵਾੜਾ ਕੰਨਿਆ ਦੀ ਚਰਨਕੰਵਲ ਕੌਰ, ਮਾਛੀਵਾੜਾ-2 ਤੋਂ ਬਰਮਾ ਸਕੂਲ ਦੀ ਸ਼ਰਨਜੀਤ ਕੌਰ, ਮਾਂਗਟ-1 ਤੋਂ ਇਆਲੀ ਖੁਰਦ ਦਾ ਨਰਿੰਦਰ ਸਿੰਘ, ਮਾਂਗਟ-3 ਤੋਂ ਕੂੰਮ ਕਲਾਂ ਦਾ ਅਰਸ਼ਦੀਪ ਸਿੰਘ, ਪੱਖੋਵਾਲ ਬਲਾਕ ਤੋਂ ਬਸਰਾਉਂ ਦਾ ਸੁਖਪ੍ਰੀਤ ਸਿੰਘ, ਸਿੱਧਵਾਂ ਬੇਟ-1 ਤੋਂ ਸਿੱਧਵਾਂ ਬੇਟ ਦਾ ਗੁਰਨੂਰ ਸਿੰਘ, ਸਿੱਧਵਾਂ ਬੇਟ-2 ਤੋਂ ਭੂੰਦੜੀ ਦਾ ਪਵਨਪ੍ਰੀਤ ਸਿੰਘ ਅਤੇ ਸੁਧਾਰ ਬਲਾਕ ਤੋਂ ਚੋਕੀਂਮਾਨ ਦੇ ਨਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਵਿਦਿਅਕ ਮੁਕਾਬਲਿਆਂ ਦੇ ਸੀਨੀਅਰ ਵਰਗ ਵਿੱਚ ਡੇਹਲੋਂ-1 ਤੋਂ ਹਰਨਾਮਪੁਰਾ ਸਕੂਲ ਦਾ ਗੁਰਪ੍ਰੀਤ ਸਿੰਘ, ਡੇਹਲੋਂ-2 ਤੋਂ ਉਕਸੀ ਦਾ ਗੁਰਪਰੀਤ ਸਿੰਘ, ਦੋਰਾਹਾ ਬਲਾਕ ਤੋਂ ਪਾਇਲ ਦੀ ਬਲਜਿੰਦਰ ਕੌਰ, ਜਗਰਾਉਂ ਤੋਂ ਜਗਰਾਉਂ ਸਕੂਲ ਦਾ ਹਰਸਿਮਰਨ ਸਿੰਘ, ਖੰਨਾ-1 ਤੋਂ ਬੀਬੀਪੁਰ ਦਾ ਪਵਨਦੀਪ ਸਿੰਘ, ਖੰਨਾ-2 ਤੋਂ ਭਮੱਦੀ ਦਾ ਬਿਕਰਮ ਸਿੰਘ, ਲੁਧਿਆਣਾ-1 ਤੋਂ ਗਿੱਲ ਦਾ ਪ੍ਰਿਤਪਾਲ ਸਿੰਘ, ਲੁਧਿਆਣਾ-2 ਤੋਂ ਦਾਖਾ ਦੀ ਸਿਮਰਨਜੋਤ ਕੌਰ, ਮਾਛੀਵਾੜਾ-1 ਤੋਂ ਹੰਭੋਵਾਲ ਬੇਟ ਦਾ ਸਮਸਾਲ, ਮਾਛੀਵਾੜਾ-2 ਤੋਂ ਉਪਲ ਦਾ ਸੁਖਵਿੰਦਰ ਸਿੰਘ, ਮਾਂਗਟ-1 ਤੋਂ ਨੂਰਪੁਰ ਬੇਟ ਦਾ ਗੁਰਜੰਟ ਸਿੰਘ, ਮਾਂਗਟ-2 ਤੋਂ ਮਾਂਗਟ ਸਕੂਲ ਦਾ ਲਵਪ੍ਰੀਤ ਸਿੰਘ, ਮਾਂਗਟ-3 ਤੋਂ ਕੂੰਮ ਕਲਾਂ ਦੀ ਪਵਨਪ੍ਰੀਤ ਕੌਰ, ਪੱਖੋਵਾਲ ਬਲਾਕ ਤੋਂ ਛਪਾਰ ਦਾ ਜਸ਼ਨਪ੍ਰੀਤ ਸਿੰਘ, ਰਾਏਕੋਟ ਬਲਾਕ ਤੋਂ ਦੇਹੜਕਾ ਦਾ ਗੁਰਵਿੰਧਰ ਸਿੰਘ, ਸਮਰਾਲਾ ਬਲਾਕ ਤੋਂ ਕੋਟਾਲਾ ਦਾ ਪਰਮਿੰਦਰ ਸਿੰਘ, ਸਿੱਧਵਾਂ ਬੇਟ-1 ਤੋਂ ਲੀਲਾਂ ਮੇਘ ਸਿੰਘ ਦੀ ਅਮਨਦੀਪ ਕੌਰ, ਸਿੱਧਵਾਂ ਬੇਟ-2 ਤੋਂ ਪੁੜੈਣ ਦਾ ਤਰਨਪਰੀਤ ਸਿੰਘ ਕੈਂਥ, ਸੁਧਾਰ ਬਲਾਕ ਤੋਂ ਵੜੈਚ ਸਕੂਲ ਪਰਦੀਪ ਸਿੰਘ ਪਹਿਲੇ ਸਥਾਨ ਤੇ ਰਿਹਾ।ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲੁਧਿਆਣਾ-2 ਬਲਾਕ ਤੋਂ ਝਾਂਡੇ ਸਕੂਲ ਦਾ ਲਵਪ੍ਰੀਤ ਸਿੰਘ, ਖੰਨਾ-1 ਬਲਾਕ ਤੋਂ ਰਾਜੇਵਾਲ-ਕੁਲੇਵਾਲ ਸਕੂਲ ਦਾ ਜਸਪ੍ਰੀਤ ਸਿੰਘ ਅਤੇ ਖੰਨਾ-2 ਤੋਂ ਲਲਹੇੜੀ ਸਕੂਲ ਦਾ ਪ੍ਰਿੰਸ ਗਿੱਲ ਪਹਿਲੇ ਸਥਾਨ ਤੇ ਰਿਹਾ।ਜ਼ਿਲਾ ਸਿੱਖਿਆ ਅਫਸਰ (ਸ) ਸ੍ਰੀਮਤੀ ਸਵਰਨਜੀਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਸ) ਡਾ. ਚਰਨਜੀਤ ਸਿੰਘ ਤੇ ਸ੍ਰੀ ਅਸੀਸ ਕੁਮਾਰ ਸ਼ਰਮਾ ਨੇ ਸਾਂਝੇ ਤੌਰ ਤੇ ਜੇਤੂ ਵਿਦਿਆਰਥੀਆਂ ਤੇ ਉਨਾਂ ਦੇ ਗਾਈਡ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਦੱਸਿਆ ਕਿ ਵਿਸਥਾਰ ਵਿੱਚ ਨਤੀਜੇ ਸਿੱਖਿਆ ਵਿਭਾਗ ਦੇ ਵੈਬ ਪੋਰਟਲ ssapunjab.org ‘ਤੇ ਉਪਲੱਬਧ ਹਨ।

About Author

Leave A Reply

WP2Social Auto Publish Powered By : XYZScripts.com