Friday, May 9

ਕੋਵਿਡ 19 ਕਾਰਨ ਮਾਰੇ ਲੋਕਾਂ ਦੀਆਂ ਲਾਸ਼ਾਂ ਸੰਭਾਲਣ ਅਤੇ ਸਸਕਾਰ ਕਰਨ ਵਾਲੇ ਵੀ ਕੋਰੋਨਾ ਯੋਧੇ – ਡਾਕਟਰ ਬਿਸ਼ਵ ਮੋਹਨ

  • ਹਫ਼ਤਾਵਰੀ ਫੇਸਬੁੱਕ ਲਾਈਵ ਰਾਹੀਂ ਪਰਦੇ ਦੇ ਪਿੱਛੇ ਲੜਾਈ ਲੜਨ ਵਾਲੇ ਯੋਧਿਆਂ ਨੂੰ ਕਰਵਾਇਆ ਲੋਕਾਂ ਦੇ ਰੂ-ਬਰੂ- ਲੋਕਾਂ ਨੂੰ ਅਫਵਾਹਾਂ ਵਿੱਚ ਵਿਸ਼ਵਾਸ਼ ਨਾ ਕਰਨ ਦੀ ਅਪੀਲ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਵੱਲੋਂ ਕਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ, ਸ਼ੱਕੀ ਮਰੀਜ਼ਾਂ ਦੀ ਭਾਲ ਅਤੇ ਪੀੜਤ ਲੋਕਾਂ ਦੇ ਸਹੀ ਸਮੇਂ ਉੱਤੇ ਇਲਾਜ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੀ ਗਈ ਸੰਜੀਵਨੀ ਟੀਮ ਦੇ ਮੈਂਬਰ ਡਾਕਟਰ ਬਿਸ਼ਵ ਮੋਹਨ ਨੇ ਅੱਜ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਲੋਕਾਂ ਨਾਲ ਉਨ•ਾਂ ਕਰੋਨਾ ਯੋਧਿਆਂ ਨੂੰ ਮਿਲਾਇਆ, ਜੋ ਕਿ ਇਸ ਲੜਾਈ ਵਿੱਚ ਲਾਸ਼ਾਂ ਨੂੰ ਸੰਭਾਲਣ ਅਤੇ ਸਸਕਾਰ ਕਰਨ ਦੀ ਬੜੀ ਬਹਾਦਰੀ ਵਾਲੀ ਸੇਵਾ ਨਿਭਾਅ ਰਹੇ ਹਨ। ਇਨ•ਾਂ ਯੋਧਿਆਂ ਵਿੱਚ ਸ੍ਰੀ ਸੁਰੇਸ਼ ਜਿੰਦਲ, ਸ੍ਰ. ਗੋਪਾਲ ਸਿੰਘ, ਸ੍ਰ. ਚਰਨਜੀਤ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਅਤੇ ਸ਼੍ਰੀ ਨੀਰਜ ਸ਼ਾਮਿਲ ਸਨ।ਸੈਸ਼ਨ ਦੌਰਾਨ ਸ੍ਰੀ ਬਿਸ਼ਵ ਮੋਹਨ ਨੇ ਜਿਥੇ ਇਸ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਉਥੇ ਹੀ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਬਾਰੇ ਵੀ ਜਾਗਰੂਕ ਕੀਤਾ।ਉਨ•ਾਂ ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਕਿਸੇ ਕਰੋਨਾ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਵਾਲੇ ਜਾਂ ਰਿਸ਼ਤੇਦਾਰ ਉਸ ਲਾਸ਼ ਦਾ ਸਸਕਾਰ ਕਰਨ ਤੋਂ ਆਨਾਕਾਨੀ ਕਰਦੇ ਹਨ ਜਾਂ ਫਿਰ ਨੇੜੇ ਨਹੀਂ ਆਉਂਦੇ। ਅਜਿਹੀ ਸਥਿਤੀ ਵਿੱਚ ਕਈ ਸਮਾਜ ਸੇਵੀ ਯੋਧੇ ਅੱਗੇ ਆਉਂਦੇ ਹਨ ਅਤੇ ਇਹ ਰਸਮਾਂ ਨਿਭਾਉਂਦੇ ਹਨ। ਅਜਿਹੇ ਵਿਅਕਤੀ ਸਮਾਜ ਲਈ ਸੇਧ ਹਨ ਅਤੇ ਸਾਨੂੰ ਸਾਰਿਆਂ ਨੂੰ ਇਨ•ਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਉਕਤ ਯੋਧਿਆਂ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ।ਡਾਕਟਰ ਬਿਸ਼ਵ ਮੋਹਨ ਨੇ ਦੱਸਿਆ ਕਿ ਦੇਖਣ ਵਿਚ ਆ ਰਿਹਾ ਹੈ ਕਿ ਅੱਜ ਲੋਕ ਇਸ ਬਿਮਾਰੀ ਨਾਲ ਲੜਨ ਦੀ ਬਿਜਾਏ ਇਸ ਤੋਂ ਡਰਨ ਲੱਗੇ ਹਨ ਕਿ ਜੇਕਰ ਉਹ ਇਸ ਤੋਂ ਗ੍ਰਸਤ ਹੋ ਗਏ ਤਾਂ ਉਹ ਸਮਾਜਿਕ ਤੌਰ ਉੱਤੇ ਅਲੱਗ ਥਲੱਗ ਨਾ ਹੋ ਜਾਣ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਦੀ ਵਰਤੋਂ ਅਤੇ ਹਦਾਇਤਾਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਇਹਨਾਂ ਗੱਲਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿ ਵੱਧ ਤੋਂ ਵੱਧ ਪੀੜਤ ਮਰੀਜ਼ਾਂ ਨਾਲ ਸਰਕਾਰ ਨੂੰ ਜਾਂ ਡਾਕਟਰਾਂ ਨੂੰ ਕੋਈ ਫੰਡ ਮਿਲਦੇ ਹਨ। ਉਹਨਾਂ ਕਿਹਾ ਕਿ ਜੇਕਰ ਇਸ ਤਰ•ਾਂ ਫੰਡ ਮਿਲਦੇ ਹੁੰਦੇ ਤਾਂ ਪੰਜਾਬ ਸਰਕਾਰ ਕੋਲ ਬਹੁਤ ਫੰਡ ਆ ਜਾਣੇ ਸਨ। ਇਸ ਤੋਂ ਇਲਾਵਾ ਜੇਕਰ ਕਰੋਨਾ ਬਿਮਾਰੀ ਨਾ ਹੁੰਦੀ ਤਾਂ ਫਿਰ ਸਿਹਤ ਵਿਭਾਗ ਜਾਂ ਪੁਲਿਸ ਵਿਭਾਗ ਦੇ ਲੋਕ ਆਪਣੀਆਂ ਜਾਨਾਂ ਕਿਉਂ ਗਵਾਉਂਦੇ?ਉਹਨਾਂ ਠੀਕ ਹੋਏ ਮਰੀਜ਼ਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਤਾਂ ਜੌ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਬਿਮਾਰੀ ਉਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਾਬੂ ਨਹੀਂ ਪਾਇਆ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਸਫਲ ਕਰਨ ਲਈ ਅੱਗੇ ਆਉਣ। ਇਹ ਲੜ•ਾਈ ਲੋਕਾਂ ਦੇ ਸਾਥ ਨਾਲ ਹੀ ਜਿੱਤੀ ਜਾ ਸਕਦੀ ਹੈ।

About Author

Leave A Reply

WP2Social Auto Publish Powered By : XYZScripts.com