
ਲੁਧਿਆਣਾ,(ਸੰਜੇ ਮਿੰਕਾ,ਵਿਸ਼ਾਲ)-ਲੁਧਿਆਣਾ ਕਰ ਵਿਭਾਗ ਦੇ ਵਿਚ ਬਤੌਰ ਜੁਆਇੰਟ ਡਾਇਰੈਕਟਰ ਤੈਨਾਤ ਰੋਹਿਤ ਵਰਮਾ ਹੁਣ ਜੇਕਰ ਪੰਜਾਬ ਦਾ ਗਰੀਨ ਮੈਨ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ, ਰੋਹਿਤ ਵਰਮਾ ਹੁਣ ਤੱਕ ਦੇਸ਼ ਭਰ 75 ਤੋਂ ਵੱਧ ਜੰਗਲ ਲਗਾ ਚੁੱਕੇ ਨੇ, ਇੱਕ ਜੰਗਲ ਦੇ ਵਿਚ 600-700 ਬੂਟੇ ਹੁੰਦੇ ਨੇ ਜਿਸ ਮੁਤਾਬਕ ਹੁਣ ਤੱਕ ਉਹ 8 ਲੱਖ ਤੋਂ ਵੱਧ ਬੂਟੇ ਦੇਸ਼ ਦੇ ਕੋਨੇ ਕੋਨੇ ਚ ਲਾ ਚੁੱਕੇ ਨੇ, ਰਹਿਤ ਬੀਤੇ 4 ਸਾਲ ਤੋਂ ਇਹ ਕੰਮ ਕਰ ਰਹੇ ਨੇ। ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਤੋਂ ਇਲਾਵਾ ਕਲਕੱਤਾ, ਸੂਰਤ, ਬੜੋਦਾ, ਦਿੱਲੀ ਅਤੇ ਮੁੰਬਈ ਆਦਿ ਸਮੇਤ ਕਈ ਸੂਬਿਆਂ ਚ ਮਿੰਨੀ ਜੰਗਲ ਲਗਾ ਕੇ ਉਸ ਨੂੰ ਹਰਿਆ-ਭਰਿਆ ਬਣਾ ਚੁੱਕੇ ਨੇ ਉਨ੍ਹਾਂ ਦਾ ਟੀਚਾ 1000 mini ਜੰਗਲ ਲਗਾਉਣਾ ਹੈ। ਰੋਹੀਤ ਆਪਣੇ ਜਜ਼ਬੇ ਕਾਰਨ ਪੰਜਾਬ ਭਰ ਚ ਮਸ਼ਹੂਰ ਹਨ ਇਕ ਉੱਚ ਅਹੁਦੇ ਤੇ ਤੈਨਾਤ ਹੋਣ ਦੇ ਬਾਵਜੂਦ ਉਨ੍ਹਾਂ ਦਾ ਕੁਦਰਤ ਪ੍ਰਤੀ ਇਹ ਪ੍ਰੇਮ ਵੇਖਦਿਆਂ ਹੀ ਬਣਦਾ ਹੈ। ਰੋਹਿਤ ਵਰਮਾ ਨੇ ਦੱਸਿਆ ਕਿ ਸਾਡੀ ਸਿਹਤ ਲਈ ਮਿੰਨੀ ਜੰਗਲ ਬੇਹੱਦ ਜ਼ਰੂਰੀ ਹਨ, ਉਨ੍ਹਾਂ ਦੱਸਿਆ ਕਿ ਇਸ ਮਿੰਨੀ ਜੰਗਲ ਦੇ ਵਿਚ ਭਾਰਤ ਦੇ ਰਵਾਇਤੀ ਦਰੱਖਤ ਲਾਉਂਦੇ ਨੇ ਜਿਸ ਵਿਚ ਨਿੰਮ, ਬਬੂਲ, ਬਰਗਦ, ਕਿੱਕਰ, ਅਮਲਾ ਅਤੇ ਬਨਿਆਨ ਵਰਗੇ ਕਈ ਅਜਿਹੇ ਦਰਖ਼ਤ ਸ਼ਾਮਲ ਨੇ ਜੋ ਨਾ ਸਿਰਫ ਪਾਣੀ ਘੱਟ ਖਿੱਚਦੇ ਨੇ ਸਗੋਂ 6 ਮਹੀਨੇ ਦੀ ਦੇਖਭਾਲ ਤੋਂ ਬਾਅਦ ਆਪ ਹੀ ਵਧਦੇ ਰਹਿੰਦੇ ਨੇ ਅਤੇ 9 ਦੋ ਮਹੀਨਿਆਂ ਤੱਕ ਇਹ 15 ਫੁੱਟ ਤੱਕ ਉੱਚੇ ਹੋ ਜਾਂਦੇ ਨੇ। ਰੋਹਿਤ ਨੇ ਦੱਸਿਆ ਕਿ ਲੁਧਿਆਣਾ ਦੇ ਬੁੱਢੇ ਨਾਲੇ ਕੰਡੇ ਉਨ੍ਹਾਂ ਵੱਲੋਂ ਹੁਣ 300 ਅਜਿਹੀ ਮਿੰਨੀ ਜੰਗਲ ਲਏ ਜਾਣੇ ਨੇ ਜੋ ਨਾ ਸਿਰਫ ਚੌਗਿਰਦੇ ਨੂੰ ਸਾਫ਼-ਸੁਥਰਾ ਬਣਾਉਣ ਗੇ ਸਗੋਂ ਲੋਕਾਂ ਨੂੰ ਵੱਧ ਆਕਸੀਜਨ ਦੇਣਗੇ, ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਸ਼ੁਰੂ ਕਰ ਚੁੱਕੇ ਹਨ ਅਤੇ ਹੁਣ ਤੱਕ 4 ਛੋਟੇ ਜੰਗਲ ਸਥਾਪਿਤ ਵੀ ਕਰ ਚੁੱਕੇ, ਉਨ੍ਹਾਂ ਕਿਹਾ ਕਿ ਇਨ੍ਹਾਂ ਲਈ ਕੋਈ ਬਹੁਤੀ ਥਾਂ ਦੀ ਲੋੜ ਨਹੀਂ ਸਿਰਫ 1000 ਸਕੁਏਰ ਫੁੱਟ ਤੂੰ ਮਿੰਨੀ ਜੰਗਲ ਦੀ ਸ਼ੁਰੂਆਤ ਹੋ ਸਕਦੀ ਹੈ। ਉਧਰ ਦੂਜੇ ਪਾਸੇ ਜਦੋਂ ਰੋਹੀਤ ਦੂਸਰੀ ਟੀਮ ਵੱਲੋਂ ਪੁੱਛਿਆ ਗਿਆ ਕਿ ਉਹ ਇੰਨੀ ਵੱਡੀ ਤਦਾਦ ਵਿਚ ਦਰੱਖਤ ਕਿਵੇਂ ਮੁਹਈਆ ਕਰਵਾਉਂਦੇ ਨੇ ਤਾਂ ਉਨਾਂ ਨੇ ਦੱਸਿਆ ਕਿ ਲੋਕ ਆਪਣਿਆਂ ਦੀ ਯਾਦ ਦੇ ਵਿਚ ਬੂਟੇ ਭੇਟ ਕਰਦੇ ਨੇ, ਕਈ ਤਾਂ ਨਾਮ ਵੀ ਲਿਖਵਾਉਂਦੇ ਨੇ, ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰ ਦਾ ਕੋਈ ਚਲਾ ਜਾਂਦਾ ਹੈ ਉਹ ਉਸ ਦੀ ਯਾਦ ਵਿਚ ਦਰੱਖਤ ਲਾਉਂਦੇ ਨੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ ਨੂੰ ਯਾਦ ਕਰ ਸਕੇ, ਰੋਹਿਤ ਨੇ ਕਿਹਾ ਕਿ ਸਾਡਾ ਚੌਗਿਰਦਾ ਹੀ ਸਾਡੀ ਜ਼ਿੰਦਗੀ ਹੈ ਜੇਕਰ ਇਸ ਨੂੰ ਹਰੀਆ-ਭਰੀਆ ਅਤੇ ਸਾਫ ਸੁਥਰਾ ਬਣਾਉਣ ਹੈਂ ਤਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ ਅਤੇ ਵੱਧ ਤੋਂ ਵੱਧ ਬੂਟੇ ਲਾਉਣੇ ਪੈਣਗੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੁਝ ਹੋਰ ਨਹੀਂ ਤਾਂ ਉਹ ਦੋ ਬੂਟੇ ਨੂੰ ਆਪਣੀ ਜ਼ਿੰਦਗੀ ਵਿੱਚ ਜਰੂਰ ਲਾਉਣ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਖੁੱਲ੍ਹੀ ਅਤੇ ਸਿਹਤਮੰਦ ਹਵਾ ਵਿਚ ਸਾਹ ਲੈ ਸਕੇ। ਰੋਹਿਤ ਵਰਮਾ ਵਰਗੇ ਅਫਸਰ ਆਪਣੇ ਰੁਝੇਵੇਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਵਾਤਾਵਰਣ ਲਈ ਆਪਣੀ ਪ੍ਰੇਮ ਭਾਵਨਾ ਦਿਖਾਉਂਦੇ ਹਾਂ ਉਸ ਨੂੰ ਸਾਫ ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਦਿਨ-ਰਾਤ ਯਤਨ ਕਰ ਰਹੇ ਨੇ, ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਅਤੇ ਸਿਹਤਮੰਦ ਜੀਵਣ ਦੇਣ ਲਈ ਉਹ ਉਪਰਾਲੇ ਕਰ ਰਹੇ ਨੇ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ।