ਲੁਧਿਆਣਾ,(ਸੰਜੇ ਮਿੰਕਾ,ਵਿਸ਼ਾਲ)- ਪੰਜਾਬ ਸਰਕਾਰ ਵੱਲੋਂ ਪ੍ਰਾਚੀਨ ਅਤੇ ਇਤਿਹਾਸਕ ਭਗਵਾਨ ਵਾਲਮੀਕਿ ਅਸਥਾਨ ਦੀ ਦੇਖਭਾਲ ਅਤੇ ਵਿਕਾਸ ਲਈ ਭਗਵਾਨ ਵਾਲਮੀਕਿ ਸ਼ਰਾਈਨ ਬੋਰਡ ਦੀ ਸਥਾਪਨਾ ਕੀਤੀ ਗਈ ਹੈ। ਇਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰਤ ਅਤੇ ਗੈਰ-ਸਰਕਾਰੀ ਮੈਂਬਰਾਂ ਨਾਲ ਇਕ ਬੋਰਡ ਬਣਾਇਆ ਗਿਆ ਹੈ। ਜਿਸ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਚੇਅਰਮੈਨ ਹਨ। ਵੀਰ ਸੁਰਿੰਦਰ ਕਲਿਆਣ ਇਸ ਤੋਂ ਪਹਿਲਾਂ ਵੀ ਕਈ ਮਹੱਤਵਪੂਰਨ ਅਹੁਦਿਆਂ ਤੇ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਵੀਰ ਸੁਰਿੰਦਰ ਕਲਿਆਣ ਨੂੰ ਭਗਵਾਨ ਵਾਲਮੀਕਿ ਸ਼ਰਾਈਨ ਬੋਰਡ ਬੋਰਡ ਦੇ ਮੈਂਬਰ ਵਜੋਂ ਜਿੰਮੇਵਾਰੀ ਸੌਂਪਕੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਵਾਲਮੀਕਿ ਭਾਈਚਾਰੇ ਨੇ ਵੀਰ ਸੁਰਿੰਦਰ ਕਲਿਆਣ ਦੀ ਨਿਯੁਕਤੀ ‘ਤੇ ਖੁਸ਼ੀ ਜ਼ਾਹਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਕੁਲਦੀਪ ਸਿੰਘ ਵਿਧਾਇਕ ਅਤੇ ਵਿਧਾਇਕ ਸੰਜੇ ਨੇ ਤਲਵਾੜ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
Previous Articleਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ