Friday, June 27

ਵਿਧਾਇਕ ਸੰਜੇ ਤਲਵਾੜ ਵੱਲੋਂ ਝੁਗੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਝੁਗੀਆਂ ਦੀ ਥਾਂ ਤੇ ਪੱਕੇ ਫਲੈਟਾਂ ਵਿੱਚ ਸਿਫਟ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਤੇਜ਼ੀ ਲਿਆਈ ਗਈ

ਲੁਧਿਆਣਾ,(ਸੰਜੇ ਮਿੰਕਾ)-ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਦੇ ਵਾਰਡ ਨੰਬਰ 23 ਵਿੱਚ ਪੈਂਦੀ ਰਾਜੀਵ ਗਾਂਧੀ ਕਲੋਨੀ ਦੀਆਂ ਝੁਗੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਝੁਗੀਆਂ ਦੀ ਥਾਂ ਤੇ ਪੱਕੇ ਫਲੈਟਾਂ ਵਿੱਚ ਸਿਫਟ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਅੱਜ ਢੰਡਾਰੀ ਕਲਾਂ ਵਿੱਚ ਨਗਰ ਨਿਗਮ ਵੱਲੋਂ ਬਣਾਏ ਜਾ ਰਹੇ ਫਲੈਟਾਂ ਵਿੱਚ ਬਣਾਈ ਜਾ ਰਹੀ ਸੜਕ ਬਣਾਉਣ ਦਾ ਕੰਮ ਕੌਂਸਲਰ ਸੰਦੀਪ ਭੱਟੀ ਅਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਸ਼ੁਰੂ ਕਰਵਾਇਆ ਵਿਧਾਇਕ ਸੰਜੇ ਤਲਵਾੜ ਜੀ ਨੇ ਦਸਿਆ ਕਿ ਇਸ ਸੜਕ ਨੂੰ ਬਣਾਉਣ ਤੇ ਲਗਭਗ 50 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਦੇ ਨਾਲ ਹੀ ਇਨ੍ਹਾਂ ਫਲੈਟਾਂ ਵਿੱਚ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਬਣਾਉਣ ਦਾ ਕੰਮ ਸੋਮਵਾਰ ਨੂੰ ਸ਼ੁਰੁ ਕਰਵਾਇਆ ਜਾਵੇ ਗਾ ਇਸ ਤੋਂ ਇਲਾਵਾ ਸਾਰੇ ਫਲੈਟਾਂ ਵਿੱਚ ਚੱਲ ਰਹੇ ਛੋਟੇ ਛੋਟੇ ਕੰਮ ਵੀ ਇਸੇ ਮਹੀਨੇ ਪੂਰੇ ਹੋਣ ਤੋਂ ਬਾਅਦ ਰਾਜੀਵ ਗਾਂਧੀ ਕਲੋਨੀ ਦੀਆਂ ਝੁਗੀਆਂ ਵਿੱਚ ਰਹਿ ਰਹੇ ਲਗਭਗ 1000 ਪਰਿਵਾਰਾਂ ਨੂੰ ਫਲੈਟਾਂ ਵਿੱਚ ਸਿਫਟ ਕਰਨ ਦੀ ਸ਼ੁਰੂਆਤ ਕੀਤੀ ਜਾਏਗੀ

About Author

Leave A Reply

WP2Social Auto Publish Powered By : XYZScripts.com