ਲੁਧਿਆਣਾ,(ਸੰਜੇ ਮਿੰਕਾ)- ਪੰਜਾਬ ਦੇ ਲੋਕਾਂ ਦੀ ਅਦਾਲਤ ਵਿੱਚ ਨਾ ਤਾਂ ਅਕਾਲੀ ਸਰਕਾਰ ਆਪਣੇ ਕੀਤੇ ਸਿਆਸੀ ਵਾਅਦੇ ਪੂਰੇ ਕਰ ਸਕੀ ਅਤੇ ਹੁਣ ਪੰਜਾਬ ਦੀ ਮੋਜੂਦਾ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ । ਪੰਜਾਬ ਦੇ ਗਰੀਬ ਲੋਕ ਪਹਿਲਾਂ ਤਾਂ ਬੇਰੁਜ਼ਗਾਰੀ ਦਾ ਸ਼ਿਕਾਰ ਹੋਏ ਸਨ ਪਰ ਹੁਣ ਤਾਂ ਭੁੱਖਮਰੀ ਦੀ ਦਲਦਲ ਵਿਚ ਫੱਸ ਰਹੇ ਹਨ । ਇਨ੍ਹਾਂ ਮੌਕਾ ਫਰੋਸ਼ ਸਰਕਾਰਾਂ ਨੂੰ ਚਲਦਾ ਕਰਨ ਲਈ ਲੋਕ ਆਪਣਾ ਮਨ ਬਣਾਈ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਨਿਊ ਆਲ ਇੰਡੀਆ ਕਾਂਗਰਸ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਭੁਪਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਮੀਡੀਆ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਿਆਸੀ ਲੀਡਰਾਂ ਦੇ ਜਾਲ ਵਿੱਚ ਨਹੀਂ ਫਸਣਗੇ। ਪੰਜਾਬ ਦੀ ਵਿਗੜੀ ਸਥਿਤੀ ਨੂੰ ਸੰਭਾਲਣ ਲਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪੀ. ਸੀ. ਮੋਹਨ ਦਾ ਖੁੱਲਕੇ ਸਾਥ ਦਿਉ। ਤਾਂ ਕਿ ਪੰਜਾਬ ਵਿੱਚ ਫਿਰ ਤੋਂ ਖੁਸ਼ੀਆਂ ਤੇ ਉਨੱਤੀ ਦਾ ਮਹੌਲ ਬਣ ਸਕੇ ।
Previous ArticleIndia reports 86,432 cases in One day