Friday, May 9

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਸਮਾਗਮਾਂ ਮੌਕੇ ਲੇਖ ਲਿਖਣ ਮੁਕਾਬਲੇ ਕਰਵਾਏ ਏ.ਐਸ.ਕਾਲਜ਼ ਫਾਰ ਵਿਮੈਨ ਖੰਨਾ ਵਿਖੇ ਜੇਤੂਆਂ ਨੂੰ ਈ-ਸਰਟੀਫਿਕੇਟ ਵੰਡੇ

ਲੁਧਿਆਣਾ, (ਸੰਜੇ ਮਿੰਕਾ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਰਚਨਾਵਾਂ, ਸਿੱਖ ਧਰਮਵਿੱਚ ਯੋਗਦਾਨ, ਸਵੈ-ਇੱਛਿਤ ਬਲਿਦਾਨ, ਸ਼ਹੀਦੀ ਦੀ ਪਰੰਪਰਾ ਨੂੰ ਕਾਇਮ ਰੱਖਣਾ ਆਦਿ ਵੱਖ-ਵੱਖ ਵਿਸ਼ਿਆਂ ‘ਤੇ ਗਿਆਨ ਵਰਧਕ ਲੇਖ ਮੁਕਾਬਲੇ ਸਥਾਨਕ ਏ.ਐਸ.ਕਾਲਜ ਫਾਰ ਵਿਮੈਨ ਵਿਖੇ ਆਯੋਜਿਤ ਕਰਵਾਏ ਗਏ।ਏ.ਐੱਸ.ਹਾਈ ਸਕੂਲ ਖੰਨਾ ਟਰੱਸਟ ਐਡ ਮੈਨੇਜਮੈਂਟ ਸੋਸਾਇਟੀ ਖੰਨਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਏ. ਐੱਸ. ਕਾਲਜ ਫਾਰ ਵਿਮੈੱਨ ਖੰਨਾ ਵਿਖੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਪ੍ਰਿੰਸੀਪਲ ਡਾ. ਮੀਨੂੰ ਸ਼ਰਮਾ ਦੀ ਅਗਵਾਈ ਹੇਠ ਤੇ ਕਨਵੀਨਰ ਡਾ. ਪ੍ਰਭਜੀਤ ਕੌਰ (ਮੁੱਖੀ ਪੰਜਾਬੀ ਵਿਭਾਗ ਤੇ ਡੀਨ ਸਹਿ ਵਿਦਿਅਕ ਗਤੀਵਿਧੀਆਂ), ਕੋ-ਕਨਵੀਨਰ ਡਾ. ਚਮਕੌਰ ਸਿੰਘ (ਮੁੱਖੀ ਹਿੰਦੀ ਵਿਭਾਗ) ਦੇ ਸਹਿਯੋਗ ਤੇ ਨਿਗਰਾਨੀ ਵਿੱਚ ਕਾਲਜ ਪੱਧਰ ਤੇ ਮਨਾਇਆ ਗਿਆ।ਇਸ ਵਿੱਚ ਆਨਲਾਈਨ ਲੇਖ ਲੇਖਣ ਪ੍ਰਤੀਯੋਗਿਤਾ ਕਰਵਾਈ ਗਈ ਜਿਸ ਵਿੱਚ ਕਾਲਜ ਵਿਦਿਆਰਥੀਆਂ ਤੋਂ 29 ਅਗਸਤ ਤੱਕ ਲੇਖ ਵੈੱਟਸਐਪ ‘ਤੇ ਮੰਗਵਾਏ ਗਏ ਸਨ, ਜਿਸ ਵਿੱਚ ਵਿਦਿਆਰਥੀਆ ਨੇ ਗੁਰੂ ਜੀ ਦੇ ਜੀਵਨ, ਰਚਨਾਵਾਂ, ਸਿੱਖ ਧਰਮ ਵਿੱਚ ਯੋਗਦਾਨ, ਸਵੈ-ਇੱਛਿਤ ਬਲਿਦਾਨ, ਸ਼ਹੀਦੀ ਦੀ ਪਰੰਪਰਾ ਨੂੰ ਕਾਇਮ ਰੱਖਣਾ ਆਦਿ ਵੱਖ -ਵੱਖ ਵਿਸ਼ਿਆਂ ‘ਤੇ ਗਿਆਨ ਵਰਧਕ ਲੇਖ ਲਿਖੇ। ਇਸ ਪ੍ਰਤੀਯੋਗਿਤਾ ਦਾ ਨਤੀਜਾ ਅੱਜ 31 ਅਗਸਤ ਨੂੰ ਐਲਾਨਿਆਂ ਗਿਆ।ਇਸ ਪ੍ਰਤੀਯੋਗਿਤਾ ਦੀ ਜੱਜਮੈਟ ਡਾ. ਕਰੁਣਾ ਅਰੋੜਾ (ਮੁੱਖੀ ਸੰਸਕ੍ਰਿਤ ਵਿਭਾਗ), ਡਾ. ਪ੍ਰਭਜੀਤ ਕੌਰ (ਮੁੱਖੀ ਪੰਜਾਬੀ ਵਿਭਾਗ), ਡਾ. ਚਮਕੌਰ ਸਿੰਘ (ਮੁੱਖੀ ਹਿੰਦੀ ਵਿਭਾਗ) ਨੇ ਕੀਤੀ।ਇਸ ਪ੍ਰਤੀਯੋਗਤਾ ਦੇ ਨਤੀਜੇ ਵਿੱਚ ਪਹਿਲਾ ਸਥਾਨ ਮਿਸ ਡੂਸੀ (ਭਾਗ ਤੀਜਾ) ਦੂਸਰਾ ਸਥਾਨ ਜਸ਼ਨਪ੍ਰੀਤ (ਭਾਗ ਦੂਜਾ), ਅੰਜਨ (ਭਾਗ ਤੀਜਾ) ਅਤੇ ਤੀਸਰਾ ਸਥਾਨ ਜਸਪ੍ਰੀਤ ਕੌਰ (ਭਾਗ ਤੀਜਾ) ਨੇ ਹਾਸਲ ਕੀਤਾ। ਹਿੱਸਾ ਲੈਣ ਵਾਲੇ ਤੇ ਜੇਤੂ ਵਿਦਿਆਰਥੀਆ ਨੂੰ ਈ-ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

About Author

Leave A Reply

WP2Social Auto Publish Powered By : XYZScripts.com