Friday, May 9

ਕਾਰਕਸ ਯੂਟੀਲਾਈਜੇਸ਼ਨ ਪਲਾਂਟ ਦਾ ਕੰਮ ਦਸੰਬਰ 2020 ਤੱਕ ਮੁਕੰਮਲ ਹੋ ਜਾਵੇਗਾ – ਭਾਰਤ ਭੂਸ਼ਣ ਆਸ਼ੂ

  • ਪਸ਼ੂਆਂ ਦੀਆਂ ਲਾਸ਼ਾਂ ਦਾ ਸਹੀ ਨਿਪਟਾਰਾ ਤੇ ਵਰਤੋਂ ਇਕ ਵੱਡੀ ਸਮੱਸਿਆ, ਪਲਾਂਟ ਸ਼ੁਰੂ ਹੋਣ ਨਾਲ ਪੱਕੇ ਤੌਰ ‘ਤੇ ਹੋ ਜਾਵੇਗੀ ਹੱਲ
  • ਉਸਾਰੀ ਅਧੀਨ ਪਲਾਂਟ ਦਾ ਕੀਤਾ ਦੌਰਾ, ਸਟਾਫ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਪਿੰਡ ਨੂਰਪੁਰ ਨੇੜੇ ਉਸਾਰੀ ਅਧੀਨ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ਦਾ ਕੰਮ ਦਸੰਬਰ 2020 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਕਸ ਪਲਾਂਟ ਦਾ ਮੁੱਖ ਉਦੇਸ਼ ਪਸ਼ੂਆਂ ਦੀਆਂ ਲਾਸ਼ਾਂ ਦਾ ਸਹੀਂ ਨਿਪਟਾਰਾ ਕਰਨਾ ਹੋਵੇਗਾ, ਜਿਸ ਨਾਲ ਵਾਤਾਵਰਣ ਵੀ ਪ੍ਰਦੁਸ਼ਣ ਮੁਕਤ ਹੋਵੇਗਾ ਅਤੇ ਛੂਤ ਦੀਆਂ ਬਿਮਾਰੀਆਂ ਵਿੱਚ ਕਮੀ ਆਵੇਗੀ। ਸ਼੍ਰੀ ਆਸ਼ੂ ਨੇ ਅੱਜ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਦੇ ਨਾਲ ਇਸ ਉਸਾਰੀ ਅਧੀਨ ਕਾਰਕਸ ਪਲਾਂਟ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਕਾਰਕਸ ਪਲਾਂਟ ਦੀ ਸਮਰੱਥਾ ਪ੍ਰਤੀ ਦਿਨ 150 ਪਸ਼ੂ (50 ਵੱਡੇ ਜਾਨਵਰ ਅਤੇ 100 ਛੋਟੇ ਜਾਨਵਰ) ਹਨ। ਇਸ ਦਾ ਨਿਰਮਾਣ 8 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਅਧੀਨ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ਡਿਜ਼ਾਇਨ ਬਿਲਟ ਆਪਰੇਟ ਮੇਨਟੇਨ ਐਂਡ ਟ੍ਰਾਂਸਫਰ ਬੇਸਿਸ(ਡੀ.ਬੀ.ਓ.ਐਮ.ਟੀ.)ਤਹਿਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀਆਂ ਲਾਸ਼ਾਂ ਦਾ ਸਹੀ ਨਿਪਟਾਰਾ ਅਤੇ ਵਰਤੋਂ ਇਕ ਵੱਡੀ ਸਮੱਸਿਆ ਹੈ ਅਤੇ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਇਹ ਸਮੱਸਿਆ ਪੱਕੇ ਤੌਰ ਤੇ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜਾਨਵਰਾਂ ਦੇ ਸਰੀਰ ਦੇ ਸਾਰੇ ਹਿੱਸਿਆਂ ਦੀ ਸਰਬੋਤਮ ਵਰਤੋਂ ਕੀਤੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com