Saturday, May 10

ਹਰ ਮਿਠਿਆਈ ਦੇ ਡੱਬੇ ਤੇ ਰੱਖੜੀ ਨਾਲ 2-2 ਮਾਸਕ ਫਰੀ ਦੇਣੇ ਯਕੀਨੀ ਬਣਾਏ ਜਾਣ – ਡਿਪਟੀ ਕਮਿਸ਼ਨਰ

ਲੁਧਿਆਣਾ, (ਸੰਜੇ ਮਿੰਕਾ )- ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਣੀ ਦਿੰਦਿਆ ਦੱਸਿਆ ਕਿ ਕਿ ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਹਲਵਾਈਆਂ ਦੀਆਂ ਦੁਕਾਨਾਂ ਐਤਵਾਰ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੌਜੂਦਾ ਸਮੇਂ ‘ਚ ਚੱਲ ਰਹੀ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਾਨੂੰ ਆਪਣੀ ਅਤੇ ਸਮਾਜ ਦੀ ਸਿਹਤ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ। ਜਿਸ ਵਿੱਚ ਸਮੇਂ-ਸਮੇਂ ਤੇ ਹੱਥ ਧੋਣੇ ਜਾਂ ਸੈਨੇਟਾਈਜ਼ ਕਰਨਾ, ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਣਾ ਅਤਿ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਵੱਲੋ ਜ਼ਿਲ੍ਹਾ ਲੁਧਿਆਣਾ ਦੇਂ ਸਾਰੇ ਮਠਿਆਈ ਵਿਕਰੇਤਾ ਨੂੰ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਡਿਪਟੀ ਕਮਿਸ਼ਨਰ, ਸਿਵਲ ਸਰਜਨ ਅਤੇ ਜਿਲ੍ਹਾ ਸਿਹਤ ਅਫਸਰ, ਲੁਧਿਆਣਾ ਵੱਲੋਂ ਸਾਰੇ ਮਠਿਆਈ ਅਤੇ ਰੱਖੜੀ ਵਿਕਰੇਤਾ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਵੱਲੋਂ ਖਰੀਦਦਾਰ ਨੂੰ ਹਰ ਇੱਕ ਮਠਿਆਈ ਦੇ ਡੱਬੇ ਅਤੇ ਰੱਖੜੀ ਦੇ ਨਾਲ 2-2 ਮਾਸਕ ਫਰੀ ਦੇਣੇ ਯਕੀਨੀ ਬਣਾਏ ਜਾਣ ਤਾਂ ਕਿ ਹਰ ਇੱਕ ਵਿਅਕਤੀ ਮਾਸਕ ਦੀ ਮਹੱਤਤਾ ਨੂੰ ਸਮਝਦੇ ਹੋਏ ਮਾਸਕ ਪਹਿਨ ਕੇ ਕਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਦੀ ਮੁਹਿੰਮ ਵਿੱਚ ਸ਼ਾਮਿਲ ਹੋਵੇ। ਇਹ ਮੁਹਿੰਮ ਸ਼ੁੱਕਰਵਾਰ ਤੋਂ ਰੱਖੜੀ ਦੇ ਤਿਉਹਾਰ ਤੱਕ ਜਾਰੀ ਰਹੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ, ਜ਼ਿਲ੍ਹਾ ਸਿਹਤ ਅਫ਼ਸਰ ਡਾ.ਰਾਜੇਸ਼ ਗਰਗ, ਹਲਵਾਈ ਐਸ਼ੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਰਿੰਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com