Friday, May 9

ਏੇ ਐਸ ਕਾਲਜ ਫਾਰ ਵਿਮੈਨ ਖੰਨਾ ਵੱਲੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸਤਾਬਦੀ ਮਨਾਈ

ਖੰਨਾ/ਲੁਧਿਆਣਾ, (ਸੰਜੇ ਮਿੰਕਾ ) ਏ.ਐਸ. ਕਾਲਜ ਫਾਰ ਵਿਮੈਨ ਖੰਨਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸaਤਾਬਦੀ ਮਨਾਈ ਗਈ, ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ. ਮੀਨੂੰ ਸaਰਮਾ ਦੀ ਯੋਗ ਅਗਵਾਈ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸaਤਾਬਦੀ ਨੂੰ ਆਨ_ਲਾਈਨ ਅੰਤਰ ਕਾਲਜ ਕਵਿਤਾ ਉਚਾਰਣ ਮੁਕਾਬਲਾ ਕਰਵਾ ਕੇ ਮਨਾਇਆ ਗਿਆ। ਇਹ ਮੁਕਾਬਲਾ ਪੰਜਾਬੀ ਵਿਭਾਗ ਤੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਦੁਆਰਾ ਕਰਵਾਇਆ ਗਿਆ। ਇਸ ਦੇ ਕਨਵੀਨਰ ਡਾ. ਪ੍ਰਭਜੋਤ ਕੌਰ ਮੁਖੀ ਪੰਜਾਬੀ ਵਿਭਾਗ ਤੇ ਡੀਨ ਸਹਿ ਵਿਦਿਅਕ ਗਤੀਵਿਧੀਆਂ ਕਨਵੀਨਰ ਡਾ. ਚਮਕੌਰ ਸਿੰਘ ਮੁਖੀ ਹਿੰਦੀ ਵਿਭਾਗ ਸਨ। ਇਸ ਮੌਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸaਤਾਬਦੀ ਸਬੰਧੀ ਆਨ_ਲਾਈਨ ਕਵਿਤਾਵਾਂ ਮੰਗਵਾਈਆਂ ਗਈਆਂ ਸਨ ਤੇ ਨਤੀਜੇ ਉਨ੍ਹਾਂ ਦੇ ਆਧਾਰ ‘ਤੇ ਕੱਢੇ ਗਏ ਹਨ। ਆਨ_ਲਾਈਨ ਪ੍ਰਾਪਤ ਕਵਿਤਾਵਾਂ ਦੀ ਜੱਜਮੈਂਟ ਡਾ. ਕਰੁਣਾ ਅਰੋੜਾ (ਮੁਖੀ ਸੰਸਕ੍ਰਿਤ ਵਿਭਾਗ), ਡਾ. ਪ੍ਰਭਜੋਤ ਕੌਰ (ਮੁਖੀ ਪੰਜਾਬੀ ਵਿਭਾਗ), ਡਾ. ਚਮਕੌਰ ਸਿੰਘ (ਮੁਖੀ ਹਿੰਦੀ ਵਿਭਾਗ) ਨੇ ਕੀਤੀ। ਇਸ ਮੁਕਾਬਲੇ ਵਿੱਚ ਪਹਿਲਾਂ ਸਥਾਨ ਸਿਮਰਨਜੋਤ ਮਾਤਾ ਗੰਗਾ ਕਾਲਜa ਖਾਲਸਾ ਕਾਲਜ ਮੰਜੀ ਸਾਹਿਬ, ਦੂਸਰਾ ਸਥਾਨ ਦਿਲਪ੍ਰੀਤ ਸਿੰਘ ਗੁੱਜਰਾਵਾਲਾਂ ਗੁਰੂ ਨਾਨਕ ਖਾਲਸਾ ਕਾਲਜa ਲੁਧਿਆਣਾ ਅਤੇ ਤੀਸਰਾ ਸਥਾਨ ਟਵਿੰਕਲ ਡੀ.ਡੀ. ਜੈਨ ਫਾਰ ਵਿਮੈਨ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਈ_ਸਰਟੀਫਿਕੇਟ ਪ੍ਰਦਾਨ ਕੀਤੇ ਗਏ।

About Author

Leave A Reply

WP2Social Auto Publish Powered By : XYZScripts.com