Friday, May 9

ਸਿਹਤ ਵਿਭਾਗ ਵੱਲੋ ਅੰਤਰ ਜ਼ਿਲ੍ਹਾ ਫੂਡ ਟੀਮ ਦਾ ਗਠਨ

ਟੀਮ ਵੱਲੋਂ ਤੜਕਸਾਰ ਵੱਖ-ਵੱਖ ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ

ਲੁਧਿਅਣਾ, (ਸੰਜੇ ਮਿੰਕਾ)- ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਮਾਣਯੋਗ ਸਿਹਤ ਅਤੇ ਕਿਰਤ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਸ਼ਨਰ ਐਫ.ਡੀ.ਏ. ਪੰਜਾਬ ਸ੍ਰ. ਕੇ.ਐਸ. ਪੰਨੂੰ ਨੇ ਇੱਕ ਅੰਤਰ ਜ਼ਿਲ੍ਹਾ ਫੂਡ ਟੀਮ ਦਾ ਗਠਨ ਕੀਤਾ। ਇਹ ਟੀਮ ਡਿਪਟੀ ਡਾਇਰੈਕਟਰ ਫੂਡ, ਪੰਜਾਬ ਡਾ. ਅੰਦੇਸ਼ ਕੰਗ ਦੀ ਦੇਖ-ਰੇਖ ਹੇਠ ਕੰਮ ਕਰੇਗੀ। ਇਸ ਟੀਮ ਵੱਲੋਂ ਦੁੱਧ ਅਤੇ ਦੁੱਧ ਦੇ ਉਤਪਾਦਾਂ ਦਾ ਜੋ ਕਿ ਐਫ.ਐਸ.ਐਸ.ਏ.ਆਈ. ਦੁਆਰਾ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਨਹੀਂ ਹਨ ਸਬੰਧੀ ਅੱਜ ਤੜਕੇ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਇਸ ਟੀਮ ਵਿੱਚ ਸਹਾਇਕ ਕਮਿਸ਼ਨਰ ਫੂਡ ਸ੍ਰੀ ਅਮ੍ਰਿਤਪਾਲ ਸਿੰਘ ਸੋਢੀ, ਫੂਡ ਸੇਫਟੀ ਅਫਸਰ ਸੰਦੀਪ ਸਿੰਘ ਅਤੇ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਸਨ। ਇਸ ਟੀਮ ਵੱਲੋਂ ਕੱਲ ਅਤੇ ਅੱਜ ਜ਼ਿਲ੍ਹਾ ਲੁਧਿਆਣਾ ਅਤੇ ਸੰਗਰੂਰ ਤੋਂ 9 ਨਮੂਨੇ ਲਏ ਗਏ ਜਿਸ ਵਿੱਹ ਦੇਸੀ ਘਿਓ, ਬਿਸਕੁਟ, ਅਜਵਾਇਨ ਬਿਸਕੁਟ, ਡੇਅਰੀ ਵ੍ਹਾਈਟਨਰ, ਤੁਰੰਤ ਚਾਹ, ਦੁੱਧ, ਗਾਂ ਦਾ ਦੁੱਧ, ਪਨੀਰ ਅਤੇ ਦਹੀ ਦੇ ਸੈਂਪਲ ਸ਼ਾਮਲ ਹਨ। ਟੀਮ ਵੱਲੋ ਬਹੁਤ ਘੱਟ ਰੇਟ ‘ਤੇ ਪਨੀਰ ਦੀ ਸਪਲਾਈ ਕਰਨ ਵਾਲਿਆਂ ਨੂੰ ਲੱਭਿਆ ਗਿਆ ਅਤੇ ਬੇਕਰੀਆਂ ਦੀ ਜਾਂਚ ਵੀ ਕੀਤੀ ਗਈ। ਉਨ੍ਹਾਂ ਕਿਹਾ ਭਵਿੱਖ ਵਿੱਚ ਇਸ ਤਰਾਂ ਦੇ ਅੰਤਰ ਜ਼ਿਲ੍ਹਾ ਛਾਪੇ ਜਾਰੀ ਰਹਿਣਗੇ।

About Author

Leave A Reply

WP2Social Auto Publish Powered By : XYZScripts.com