Wednesday, March 12

ਸਿਹਤ ਵਿਭਾਗ ਵੱਲੋਂ ਖਾਣ-ਪੀਣ ਦੀਆਂ ਵਸਤਾਂ ਬਣਾਉਣ ਅਤੇ ਵੇਚਣ ਸਬੰਧੀ ਅਡਵਾਈਜ਼ਰੀ ਜਾਰੀ ਫੂਡ ਬਿਜਨਸ ਦਾ ਫੂਡ ਸੇਫਟੀ ਲਾਇਸੰਸ ਜਾਂ ਰਜਿਸਟ੍ਰੇਸ਼ਨ ਬਣਾਉਣਾ ਲਾਜ਼ਮੀ – ਜ਼ਿਲ੍ਹਾ ਸਿਹਤ ਅਫ਼ਸਰ

ਲੁਧਿਅਣਾ, (ਸੰਜੇ ਮਿੰਕਾ)- ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਡੈਜੀਗਨੇਟਡ ਅਫਸਰ ਕਮ ਜ਼ਿਲ੍ਹਾ ਸਿਹਤ ਅਫਸਰ, ਲੁਧਿਆਣਾ ਡਾ: ਰਾਜ਼ੇਸ ਗਰਗ ਵੱਲੋਂ ਸਾਰੇ ਫੂਡ ਬਿਜ਼ਨਸ ਓਪਰੇਟਰ ਜਿਵੇਂ ਕਿ ਰੀਟੇਲ, ਹੋਲਸੇਲ, ਮੈਨੂਫੈਕਚਰਿੰਗ ਆਦਿ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੁਆਰਾ ਆਪਣੇ ਫੂਡ ਬਿਜਨਸ ਦਾ ਫੂਡ ਸੇਫਟੀ ਲਾਇਸੰਸ ਜਾਂ ਰਜਿਸਟ੍ਰੇਸ਼ਨ ਬਣਵਾਉਣਾ ਯਕੀਨੀ ਬਣਾਇਆ ਜਾਵੇ। ਇਹ ਸਾਰਾ ਕੰਮ ਅੱਜ ਕੱਲ੍ਹ ਆਨਲਾਈਨ ਹੁੰਦਾ ਹੈ ਅਤੇ ਮਹਿਕਮੇ ਵੱਲੋਂ ਆਨਲਾਈਨ ਹੀ ਜਾਰੀ ਕੀਤਾ ਜਾਂਦਾ ਹੈ। ਅਪਲਾਈ ਕਰਨ ਲਈ website www.foodlicensing.fssai.gov.in ‘ਤੇ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਸਰਕਾਰੀ ਫੀਸ ਭਰਨ ਲਈ ਪੰਜਾਬ ਸਰਕਾਰ ਦੇ ਖਜ਼ਾਨੇ ਦੀ website www.ifms.punjab.gov.in ਤੇ ਜਾਂ ਫੇਰ online ਹੀ Razorpay ਰਾਹੀਂ ਭਰੀ ਜਾ ਸਕਦੀ ਹੈ। ਜਿਨ੍ਹਾਂ ਫੂਡ ਬਿਜਨਸ ਓਪਰੇਟਰਾਂ ਦੀ ਸਾਲਾਨਾ ਟਰਨਓਵਰ ਰੁਪਏ 12 ਲੱਖ ਤੋਂ ਘੱਟ ਹੈ ਉਨ੍ਹਾਂ ਲਈ ਰਜਿਸਟ੍ਰੇਸ਼ਨ ਕਰਾਉਣਾ ਲਾਜ਼ਮੀ ਹੈੈ, ਜਿਸਦੀ ਸਰਕਾਰੀ ਫੀਸ 100 ਰੁਪਏ ਸਾਲਾਨਾ ਹੈ। ਜਿਨ੍ਹਾਂ ਫੂਡ ਬਿਜਨਸ ਓਪਰੇਟਰਾਂ ਦੀ ਟਰਨਓਵਰ 12 ਲੱਖ ਰੁਪਏ ਸਾਲਾਨਾ ਤੋਂ ਵੱਧ ਹੈ, ਉਨ੍ਹਾਂ ਕੋਲ ਲਾਇਸੰਸ ਹੋਣਾ ਜ਼ਰੂਰੀ ਹੈ, ਜਿਸਦੀ ਟ੍ਰੇਡਿੰਗ ਲਈ ਸਰਕਾਰੀ ਫੀਸ ਸਾਲਾਨਾ 2000 ਰੁਪਏ ਅਤੇ ਮੈਨੂਫੈਕਚਰਿੰਗ ਯੂਨਿਟ ਲਈ ਸਰਕਾਰੀ ਫੀਸ 3000 ਰੁਪਏ ਹੈ। ਸਾਰੇ ਫੂਡ ਬਿਜਨਸ ਓਪਰੇਟਰ ਜਿਵੇਂਂ ਕਿ ਹੋਟਲ, ਰੈਸਟੋਰੈਂਟ ਅਤੇ ਬੇਕਰੀ ਆਦਿ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਦਾ ਸਥਾਨ ਪੂਰੀ ਤਰ੍ਹਾਂ ਸਾਫ ਹੋਣਾ ਚਾਹੀਦਾ ਹੈ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੇ ਵਰਕਰਾਂ ਦੀ ਨਿੱਜੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਲਈ ਮਾਸਕ ਪਹਿਨਣਾ, ਸਿਰ ਢੱਕਣਾ ਅਤੇ ਹੱਥਾਂ ਦੀ ਸਫਾਈ ਦਾ ਉਚੇਚਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ। ਜੂਨ 2020 ਦੌਰਾਨ ਫੂਡ ਟੀਮ ਲੁਧਿਆਣਾ ਵੱਲੋਂਂ ਖਾਣ ਪੀਣ ਦੀਆਂ ਵਸਤਾਂ ਦੇ ਕੁੱਲ 79 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ ਦੇਸੀ ਘਿਓ ਦੇ 2 ਸੈਂਪਲ ਅਸੁਰੱਖਿਅਤ ਪਾਏ ਗਏ ਅਤੇ 6-7 ਸੈਂਪਲ ਸਬਸਟੈਂਡਰਡ ਪਾਏ ਗਏ। ਜੁਲਾਈ ਮਹੀਨੇ ਦੌਰਾਨ ਹੁਣ ਤੱਕ ਫੂਡ ਟੀਮ ਵੱਲੋਂ ਬੇਕਰੀ, ਕਰਿਆਨਾ, ਡਿਪਾਰਟਮੈਂਟਲ ਸਟੋਰ, ਦੁੱਧ ਅਤੇ ਦੁੱਧ ਤੋਂ ਤਿਆਰ ਵਸਤਾਂ, ਮਠਿਆਈਆਂ, ਸ਼ਰਾਬ ਦੇ 70 ਸੈਂਪਲ ਲੈ ਕੇ ਸਟੇਟ ਲੈਬ ਪੰਜਾਬ ਵਿਖੇ ਟੈਸਟਿੰਗ ਲਈ ਭੇਜੇ ਗਏ ਹਨ। ਸਾਰੇ ਫੂਡ ਬਿਜਨਸ ਓਪਰੇਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ (ਸਿਹਤ ਵਿਭਾਗ) ਵੱਲੋਂ ਦਿੱਤੀ

About Author

Leave A Reply

WP2Social Auto Publish Powered By : XYZScripts.com