Wednesday, March 12

ਖ਼ਾਲਸਾ ਕਾਲਜ਼ ਸੁਧਾਰ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਸੁਧਾਰ/ਲੁਧਿਆਣਾ, (ਸੰਜੇ ਮਿੰਕਾ) – ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼ (ਡਿਗਰੀ ਕਾਲਜ ਤੇ ਕਾਲਜ ਆਫ਼ ਐਜੂਕੇਸ਼ਨ) ਗੁਰੂਸਰ ਸਧਾਰ (ਲੁਧਿਆਣਾ) ਵਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਅਕਾਦਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਤਹਿਤ ਰਾਸ਼ਟਰੀ ਵੈਬੀਨਾਰ ਸਮੇਤ ਆਨ-ਲਾਈਨ ਗੁਰਬਾਣੀ ਗਾਇਣ ਪ੍ਰਤੀਯੋਗਤਾ ਅਤੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਵੈਬੀਨਾਰ ਦੇ ਪਹਿਲੇ ਦਿਨ ਦੀ ਆਰੰਭਤਾ ਕਾਲਜ ਦੇ ਸੰਗੀਤ ਵਿਭਾਗ ਦੀ ਵਿਦਿਆਰਥਣ ਮਨਪ੍ਰੀਤ ਕੌਰ ਵਲੋਂ ਸਰਵਣ ਕਰਵਾਏ ਸ਼ਬਦ ਨਾਲ ਹੋਈ। ਕਾਲਜ ਪ੍ਰਿੰਸੀਪਲ ਪ੍ਰੋ. ਜਸਵੰਤ ਸਿੰਘ ਗੋਰਾਇਆ ਨੇ ਸਾਰਿਆਂ ਨੂੰ ‘ਜੀ ਆਇਆ’ ਆਖਿਆ। ਵੈਬੀਨਾਰ ਕੋਆਰਡੀਨੇਟਰ ਡਾ. ਗੁਰਮੀਤ ਸਿੰਘ ਹੁੰਦਲ ਨੇ ਵੈਬੀਨਾਰ ਅਤੇ ਰਿਸੋਰਸ ਪਰਸਨ ਨਾਲ ਜਾਣ-ਪਛਾਣ ਕਰਵਾਈ। ਡਾ. ਬਲਵਿੰਦਰ ਪਾਲ ਸਿੰਘ ਨੇ ਬਤੌਰ ਰਿਸੋਰਸ ਪਰਸਨ ਆਪਣੇ ਸੰਬੋਧਨ ਵਿਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਦਰਸ਼ਨ ਸਬੰਧੀ ਚਾਨਣਾ ਪਾਇਆ। ਡਾ. ਸੋਨੀਆ ਅਹੂਜਾ, ਮੁਖੀ ਸੰਗੀਤ ਵਿਭਾਗ ਨੇ ਸ਼ਬਦ ਗਾਇਣ ਪ੍ਰਤੀਯੋਗਤਾ ਦਾ ਨਤੀਜਾ ਐਲਾਨਿਆ ਜਿਸ ਵਿਚ ਮਾਸਟਰ ਤਾਰਾ ਸਿੰਘ ਕਾਲਜ, ਲੁਧਿਆਣਾ ਦੀ ਵਿਦਿਆਰਥਣ ਪ੍ਰਦੀਪ ਕੌਰ ਨੂੰ ਪਹਿਲਾ, ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਪ੍ਰਨੀਤ ਕੌਰ ਨੂੰ ਦੂਜਾ ਅਤੇ ਆਰੀਆ ਕਾਲਜ, ਲੁਧਿਆਣਾ ਦੇ ਤਨਵੀਰ ਸਿੰਘ ਤੇ ਡੀ.ਡੀ. ਜੈਨ ਮੈਮੋਰੀਅਲ ਕਾਲਜ, ਲੁਧਿਆਣਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਪਹਿਲੇ ਦਿਨ ਦੇ ਵੈਬੀਨਾਰ ਦਾ ਸੰਚਾਲਨ ਡਾ. ਸੋਹਨ ਸਿੰਘ ਵਲੋਂ ਬਾਖੂਬੀ ਕੀਤਾ ਗਿਆ। ਅੰਤ ਵਿਚ ਡਾ. ਬਲਜੀਤ ਸਿੰਘ ਵਿਰਕ ਨੇ ਸਾਰਿਆਂ ਦਾ ਧੰਨਵਾਦ ਕੀਤਾ। ਦੂਜੇ ਦਿਨ ਦੀ ਆਰੰਭਤਾ ਡਾ. ਜਗਜੀਤ ਸਿੰਘ ਵਲੋਂ ਗਾਇਣ ਕੀਤੇ ਸ਼ਬਦ ਨਾਲ ਹੋਈ। ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਰਿਸੋਰਸ ਪਰਸਨ ਡਾ. ਦਲਜੀਤ ਸਿੰਘ, ਚੇਅਰਮੈਨ, ਸ੍ਰੀ ਗੁਰੂ ਤੇਗ ਬਹਾਦਰ ਨੈਸ਼ਨਲ ਇੰਟੈਗਰੇਸ਼ਨ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਮੇਤ ਭਾਗ ਲੈਣ ਵਾਲੇ ਸਮੂਹ ਸਹਿਭਾਗੀਆਂ ਨੂੰ ‘ਜੀ ਆਇਆ’ ਆਖਿਆ। ਡਾ. ਦਲਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਉਹਨਾ ਦੀ ਸ਼ਹਾਦਤ ਨੂੰ ਲਸਾਨੀ ਦਰਸਾਇਆ। ਆਨਲਾਈਨ ਕੁਇਜ਼ ਮੁਕਾਬਲੇ ਵਿਚ ਹਰਮਨਪੀ੍ਰਤ ਸਿੰਘ ਅਤੇ ਅਨਮੋਲਦੀਪ ਕੌਰ ਨੇ 96 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਸਮੁੱਚੇ ਸਮਾਗਮ ਦੌਰਾਨ ਪ੍ਰੋ. ਤਰਸੇਮ ਸਿੰਘ ਤੇ ਪ੍ਰੋ. ਬੋਹੜ ਸਿੰਘ ਵਲੋਂ ਤਕਨੀਕੀ ਸੇਵਾਵਾਂ ਮੁਹੱਈਆਂ ਕਰਵਾਈਆਂ ਗਈਆਂ। ਪ੍ਰੋ. ਰੁਪਿੰਦਰਜੀਤ ਕੌਰ ਨੇ ਅੰਤ ਵਿਚ ਸਾਰਿਆਂ ਦਾ ਧੰਨਵਾਦ ਕੀਤਾ।

About Author

Leave A Reply

WP2Social Auto Publish Powered By : XYZScripts.com