Friday, March 14

ਨਾਬਾਰਡ ਵੱਲੋਂ ਸਥਾਪਨਾ ਦਿਵਸ ਮੌਕੇ ਨੂਰਪੁਰ ਸਹਿਕਾਰੀ ਸੋਸਾਇਟੀ ਨੂੰ ਸੋਲਰ ਪੈਨਲ ਲਈ 2.60 ਲੱਖ ਰੁਪਏ ਦੀ ਗ੍ਰਾਂਟ ਜਾਰੀ

ਲੁਧਿਆਣਾ, (ਸੰਜੇ ਮਿੰਕਾ) – ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਦੁਆਰਾ ਵੱਖ-ਵੱਖ ਮੌਕਿਆਂ ‘ਤੇ ਸਹਿਕਾਰੀ ਸੰਸਥਾਵਾਂ ਦੇ ਵਿਕਾਸ ਲਈ ਕਰਜ਼ਾ, ਗ੍ਰਾਂਟ ਅਤੇ ਟ੍ਰੇਨਿੰਗ ਦੁਆਰਾ ਮਦੱਦ ਕੀਤੀ ਜਾਂਦੀ ਹੈ। ਇਸੇ ਲੜੀ ਦੇ ਤਹਿਤ ਮੌਜੂਦਾ ਸਮੇਂ ਲੁਧਿਆਣਾ ਦੇ ਨੂਰਪੁਰ ਕੋਆਪਰੇਟਿਵ ਸਹਿਕਾਰੀ ਸੋਸਾਇਟੀ ਨੂੰ 2.60 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ। ਇਸ ਦਾ ਇਸਤੇਮਾਲ ਸੋਸਾਇਟੀ ਦੇ ਦਫ਼ਤਰ ਵਿੱਚ ਸੋਲਰ ਪੈਨਲ ਲਗਾਉਣ ਲਈ ਕੀਤਾ ਜਾਵੇਗਾ। ਇਸ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ ਨਾਲ ਹੀ ਸੋਸਾਇਟੀ ਦੇ ਮੈਂਬਰਾਂ, ਜੋ ਕਿ ਜ਼ਿਆਦਾਤਰ ਕਿਸਾਨ ਅਤੇ ਛੋਟੇ ਕਾਰੋਬਾਰੀ ਹੁੰਦੇ ਹਨ ਨੂੰ ਚੰਗੀ ਸੁਵਿਧਾ ਪ੍ਰਾਪਤ ਹੋ ਸਕੇਗੀ। ਨਾਬਾਰਡ ਦੇ ਨਵ-ਨਿਯੁਕਤ ਜ਼ਿਲ੍ਹਾ ਵਿਕਾਸ ਮੈਨੇਜ਼ਰ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਨਾਬਾਰਡ ਇਸ ਹਫ਼ਤੇ ਆਪਣਾ 39ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਅਤੇ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਬਿਨਾਂ ਕਿਸੇ ਸਮਾਗਮਾਂ ਦੇ ਪੇਂਡੂ ਖੇਤਰਾਂ ਦੀ ਤਰੱਕੀ ਲਈ ਆਪਣੀਆਂ ਕੋਸ਼ਿਸਾਂ ਜਾਰੀ ਰੱਖ ਰਿਹਾ ਹੈ। ਪਿੰਡਾਂ ਵਿੱਚ ਕਾਰਜਸ਼ੀਲ ਪ੍ਰਾਇਮਰੀ ਖੇਤੀਬਾੜੀ ਕ੍ਰੈਡਿਟ ਸੋਸਾਇਟੀਆਂ (ਪੈਕਸ) ਅਜਿਹੀਆਂ ਸੰਸਥਾਵਾਂ ਹਨ ਜੋ ਸਿੱਧੇ ਤੌਰ ‘ਤੇ ਲੋੜਵੰਦਾਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਦੀਆਂ ਹਨ। ਸਹਿਕਾਰੀ ਕੋਆਪਰੇਟਿਵ ਸੰਸਥਾਵਾਂ ਦੀਆਂ ਕੀਤੀਆਂ ਕੋਸ਼ਿਸਾਂ ਲਈ ਸਹਾਇਤਾ ਦੇਣ ਦੇ ਮਕਸਦ ਨਾਲ ਨਾਬਾਰਡ ਵਿੱਚ ਸੀ.ਡੀ.ਐਫ. ਨਿਧੀ ਦਾ ਵਿਸਤਾਰ ਕੀਤਾ ਗਿਆ ਹੈ ਜਿਸ ਵਿੱਚ ਪੂੰਜੀ ਪ੍ਰਾਪਤੀ ਲਈ ਟੀਚਾ ਪ੍ਰਾਪਤ ਕਰ ਸਕਣ ਅਤੇ ਆਪਣੀਆਂ ਕੋਸ਼ਿਸ਼ਾਂ ਤੋਂ ਵੱਧ ਕੰਮ ਦੇ ਰੂਪ ਵਿੱਚ ਉੱਭਰ ਸਕਣ। ਇਸ ਯੋਜਨਾ ਤਹਿਤ ਮਾਨਵ ਸੰਸਾਧਨ ਵਿਕਾਸ, ਸਕਸ਼ਮ ਨਿਰਣੈ ਸ਼ਮਤਾ ਵਿਕਸਤ ਕਰਨ, ਪ੍ਰਭਾਵਸ਼ਾਲੀ ਕਾਰਯਸ਼ਮਤਾ ਦੇ ਨਿਰਮਾਣ, ਬੇਹਤਰ ਪ੍ਰਬੰਧ ਸੂਚਨਾ ਪ੍ਰਣਾਲੀ (ਐਮ.ਆਈ.ਐਸ.) ਨਾਬਾਰਡ ਦੁਆਰਾ ਇਹ ਸਹਾਇਤਾ ਅੱਗੇ ਵੀ ਜਾਰੀ ਰਹੇਗੀ।

About Author

Leave A Reply

WP2Social Auto Publish Powered By : XYZScripts.com