Friday, June 27

ਅੱਠ ਖੇਤਰਾਂ ਨੂੰ ਜ਼ਿਲ੍ਹਾ ਲੁਧਿਆਣਾ ਵਿਚ ਮਾਈਕਰੋ ਕੰਟੇਨਮੈਟ ਜੋਂਲ ਘੋਸ਼ਿਤ ਕੀਤਾ ਗਿਆ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੀ ਮਿਸ਼ਨ ਫਤਹਿ ਮੁਹਿੰਮ ਅਤੇ ਕੋਵਿਡ 19 ਦੇ ਫੈਲਣ ਨੂੰ ਰੋਕਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ 8 ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ। ਜ਼ਿਲੇ ਵਿਚ ਕੋਵੀਡ-19 ਦੇ ਪੋਜ਼ਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਕੰਮ ਲਈ ਸਰਕਾਰੀ ਦਫਤਰਾਂ ਵਿਚ ਨਾ ਜਾਣ ਅਤੇ ਇਸ ਦੀ ਬਜਾਏ ਫੋਨ ਕਰੋ ਜਾਂ ਉਹ ਆਪਣੀਆਂ ਦਰਖਾਸਤਾਂ/ਸ਼ਿਕਾਇਤਾਂ/ਯਾਦ ਪੱਤਰਾਂ ਨੂੰ ਈ-ਮੇਲ/ਵਟਸਐਪ ਰਾਹੀਂ ਜਮ੍ਹਾ ਕਰਵਾਉਣ। ਸ੍ਰੀ ਸ਼ਰਮਾ ਨੇ ਕਿਹਾ ਕਿ ਵਸਨੀਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਵੀ ਜ਼ਰੂਰੀ ਹੈ, ਪਰ ਸਰਕਾਰੀ ਅਧਿਕਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਵੀ ਲੋਕਾਂ ਦੇ ਹਿੱਤ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਰ ਇੱਕ ਬੀਤਦੇ ਦਿਨ ਦੇ ਨਾਲ ਪੋਜ਼ਟਿਵ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸ ਲੜੀ ਨੂੰ ਤੋੜਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ 8 ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ। ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਜੀਵਨ ਨਗਰ ਫੋਕਲ ਪੁਆਇੰਟ ਵਿੱਚ ਗਲੀ ਨੰਬਰ 18 ਤੋਂ ਪੂਜਾ ਕਲੀਨਿਕ ਤੋਂ ਆਰ ਕੇ ਗੁਲੇਰੀਆ ਵੇਹੜਾ, ਕਿਸ਼ੋਰ ਨਗਰ ਵਿੱਚ ਗਲੀ ਨੰਬਰ 9 ਤੋਂ ਅਤੇ ਈ.ਡਬਲਯ.ੂਐਸ. ਕਲੋਨੀ ਤਾਜਪੁਰ ਰੋਡ ਵਿੱਚ ਮਕਾਨ ਨੰਬਰ 3228 ਤੋਂ 3300 ਤੱਕ, ਲੱਕੀ ਹੇਅਰ ਡ੍ਰੈਸਰ ਤੋਂ ਆਰ ਐਸ ਮਾਡਲ ਸਕੂਲ ਤੱਕ ਨਵੀਂ ਆਬਾਦੀ ਖੰਨਾ, ਕਿਦਵਈ ਨਗਰ ਵਿੱਚ ਗਲੀ ਨੰਬਰ 37 ਤੋਂ 76 ਤੱਕ, ਇਆਲੀ ਨੇੜੇ ਜਨਪਥ ਕਲੋਨੀ ਵਿੱਚ ਮਕਾਨ ਨੰ: 161 ਤੋਂ 209, ਸੋਹਲ ਬਿਲਡਿੰਗ ਵਰਕਸ਼ਾਪ ਤੋਂ ਗੁਰੂ ਗੋਬਿੰਦ ਸਿੰਘ ਨਗਰ ਡਾਬਾ ਰੋਡ, ਗਲੀ ਨੰਬਰ 3 ਵਿੱਚ ਗੈਸ ਏਜੰਸੀ ਤੱਕ, ਗਲੀ ਨੰਬਰ 3 ਫੋਕਲ ਪੁਆਇੰਟ ਮੇਨ ਸੜਕ ਤੋਂ ਰਾਮ ਪ੍ਰਧਾਨ ਮੰਦਰ ਤੱਕ ਰਾਜੀਵ ਗਾਂਧੀ ਕਲੋਨੀ ਫੋਕਲ ਪੁਆਇੰਟ ਜਮਾਲਪੁਰ ਵਿੱਚ ਅਤੇ ਵੋਹਰਾ ਡੈਂਟਲ ਕਲੀਨਿਕ ਤੋਂ ਲੈ ਕੇ ਰਾਣੀ ਝਾਂਸੀ ਰੋਡ ਦੇ ਮੰਦਰ ਜਵਾਲਾ ਮੁਖੀ ਜੀ ਤੱਕ ਇਹ ਸਾਰੇ ਖੇਤਰ ਸੀਲ ਕਰ ਦਿੱਤੇ ਗਏ ਹਨ ਅਤੇ ਸਬੰਧਤ ਵਿਭਾਗਾਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਜਿਸ ਵਿੱਚ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ, ਸਿਵਲ ਸਰਜਨ ਡਾ ਰਾਜੇਸ਼ ਕੁਮਾਰ ਬੱਗਾ, ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ ਰਮੇਸ਼ ਕੁਮਾਰ ਅਤੇ ਮੈਡੀਕਲ ਕਾਲਜ ਦੇ ਮੁਖੀ ਡਾ. ਕਲਾਰੈਂਸ ਸੈਮੂਅਲ ਵੱਲੋਂ ਜ਼ਿਲੇ ਵਿਚ ਕੰਟੇਨਮੈਂਟ ਜ਼ੋਨ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਇਸ ਕਮੇਟੀ ਦੀ ਸਿਫਾਰਸ਼ ਦੇ ਅਧਾਰ ਤੇ ਐਲਾਨੇ ਗਏ ਹਨ। ਸ੍ਰੀ ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਸਗੋਂ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

About Author

Leave A Reply

WP2Social Auto Publish Powered By : XYZScripts.com