Friday, March 14

ਕੈਪਟਨ ਸੰਦੀਪ ਸਿੰਘ ਸੰਧੂ ਦੇ ਯਤਨਾਂ ਨਾਲ ਹਲਕੇ ਦਾਖੇ ਦੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ ਲਈ ਮੰਡੀ ਬੋਰਡ ਵੱਲੋ 8 ਕਰੋੜ 80 ਲੱਖ ਦੀ ਰਾਸ਼ੀ ਜਾਰੀ

  • ਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚੇਅਰਮੈਨ ਲਾਲ ਸਿੰਘ ਦਾ ਕੀਤਾ ਧੰਨਵਾਦ

ਲੁਧਿਆਣਾ,(ਸੰਜੇ ਮਿੰਕਾ) – ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਦੇ ਯਤਨਾ ਨਾਲ ਵਿਧਾਨ ਸਭਾ ਹਲਕਾ ਦਾਖਾ ਦੀਆਂ ਲਿੰਕ ਸੜਕਾਂ ਨੂੰ ਚੋੜਾ ਕਰਨ ਲਈ ਅੱਜ ਪੰਜਾਬ ਮੰਡੀ ਬੋਰਡ ਵੱਲੋ 8 ਕਰੋੜ 80.82 ਲੱਖ ਦੀ ਵੱਡੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਮੰਡੀ ਬੋਰਡ ਦੇ ਮੁੱਖ ਦਫਤਰ ਵੱਲੋ ਜਾਰੀ ਹੋਏ ਪੱਤਰ ਨੰਬਰ ਨੰ: ਦੱਖਣ/2359 ਮਿਤੀ 13 ਜੁਲਾਈ 2020 ਦੇ ਤਹਿਤ ਹਲਕਾ ਦਾਖਾ ਦੇ ਅਧੀਨ ਆਉਦੀਆਂ ਸੜਕਾਂ ਐਮ ਡੀ ਆ 50 ਤੋ ਐਨ ਐਚ 95 ਵਾਇਆ ਸਲੇਮਪੁਰਾ, ਭੁਮਾਲ, ਕੀੜੀ, ਮਦਾਰਪੁਰਾ, ਰਾਊਵਾਲ, ਗੋਰਸੀਆਂ ਮੱਖਣ, ਸਵੱਦੀ ਕਲਾਂ ਸੜਕ ਜਿਸ ਦੀ ਕੁੱਲ ਲੰਬਾਈ 14.50 ਕਿਲੋਮੀਟਰ ਬਣਦੀ ਹੈ ਨੂੰ ਚੌੜਾ ਕਰਨ ਸੰਬੰਧੀ, ਠਾਠ ਗੁਰਦੁਆਰਾ ਸਾਹਿਬ ਭਰੋਵਾਲ ਕਲਾਂ ਤੋ ਧੋਥੜ, ਸਵੱਦੀ ਕਲਾਂ ਤੱਕ ਸੜਕ ਜਿਸਦੀ ਲੰਬਾਈ 5.40 ਕਿਲੋਮੀਟਰ ਬਣਦੀ ਹੈ ਨੂੰ 10 ਫੁੱਟ ਤੋ 18 ਫੁੱਟ ਚੌੜਾ ਕਰਨ, ਅਗਵਾੜ ਪੋਨਾਂ ਤੋ ਲੁਧਿਆਣਾ ਫਿਰੋਜਪੁਰ ਰੋਡ (ਐਨ ਐਚ 95) ਵਾਇਆ ਗਗੜਾ ਤੱਕ ਸੜਕ ਨੂੰ 10 ਫੁੱਟ ਤੋ 18 ਫੁੱਟ ਚੌੜਾ ਕਰਨ ਸੰਬੰਧੀ, ਡੇਹਲੋ ਪੱਖੋਵਾਲ ਰੋਡ ਤੋ ਬ੍ਰਹਿਮਣਮਾਜਰਾ ਤੋ ਘੁੰਗਰਾਣਾ ਤੱਕ ਸੜਖ਼ਕ ਨੂੰ 10 ਫੁੱਟ ਤੋ 16 ਫੁੱਟ ਚੌੜਾ ਕਰਨ ਸੰਬੰਧੀ ਕੁੱਲ 8 ਕਰੋੜ 80 ਲੱਖ ਦੀ ਵੱਡੀ ਰਾਸੀ ਜਾਰੀ ਕੀਤੀ ਗਈ ਹੈ। ਇੰਨਾਂ ਸੜਕਾਂ ਦੀ ਕੁੱਲ ਲੰਬਾਈ 26.01 ਕਿਲੋਮੀਟਰ ਬਣਦੀ ਹੈ। ਹਲਕਾ ਦਾਖਾ ਦੀਆਂ ਸੜਕਾਂ ਲਈ ਰਾਸ਼ੀ ਜਾਰੀ ਕਰਨ ਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਰਦਾਰ ਲਾਲ ਸਿੰਘ ਚੇਅਰਮੈਨ ਪੰਜਾਬ ਮੰਡੀ ਬੋਰਡ ਦਾ ਧੰਨਵਾਦ ਕੀਤਾ।

About Author

Leave A Reply

WP2Social Auto Publish Powered By : XYZScripts.com