Wednesday, March 12

ਕਰੋਨਾ ਕਾਰਨ ਪੈਦਾ ਹੋਈ ਮੈਨ ਪਾਵਰ ਦੀ ਕਮੀ ਨੂੰ ਦੂਰ ਕਰਕੇ ਵੀ ਅਸੀਂ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ-ਸ. ਬਲਰਾਜ ਸਿੰਘ

ਪਠਾਨਕੋਟ, (ਬਿਊਰੋ)-ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜਗਾਰ / ਸਵੈ-ਰੋਜਗਾਰ ਦੇਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਕਿਉਂ ਜੋ ਕੋਵਿਡ-19 ਮਹਾਂਮਾਰੀ ਕਾਰਨ ਲਾਕਡਾਉਣ ਹੋਣ ਕਾਰਨ ਬਹੁਤ ਸਾਰੀ ਲੇਬਰ ਅਪਣੇ-ਅਪਣੇ ਘਰਾਂ ਨੂੰ ਜਾ ਚੁੱਕੀ ਹੈ, ਇਸ ਸਥਿਤੀ ਵਿਚ ਉਦਯੋਗਾਂ, ਖੇਤੀਬਾੜੀ ਸੈਕਟਰ ਅਤੇ ਹੋਰ ਕੰਪਨੀਆਂ ਵਿਚ ਲੇਬਰ ਅਤੇ ਹੋਰ ਪੜੇ ਲਿਖੇ ਬੇਰੋਜਗਾਰਾਂ ਦੀ ਜਰੂਰਤ ਹੋ ਸਕਦੀ ਹੈ। ਇਹ ਪ੍ਰਗਟਾਵਾ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਸੀ.ਈ.ਓ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ,ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਦੇਸ ਹੈ ਕਿ ਕਰੋਨਾ ਨਾਲ ਪ੍ਰਭਾਵਿਤ ਜਿੰਦਗੀ ਨੂੰ ਫਿਰ ਤੋਂ ਲੀਹ ਤੇ ਪਾਉਂਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣ, ਇਸ ਸਮੇਂ ਪੈਦਾ ਹੋਈ ਮੈਨ ਪਾਵਰ ਦੀ ਕਮੀ ਨੂੰ ਦੂਰ ਕਰਕੇ ਵੀ ਅਸੀਂ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ।
ਮੀਟਿੰਗ ਦੋਰਾਨ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਸੀ.ਈ.ਓ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ,ਪਠਾਨਕੋਟ ਨੇ ਕਿਹਾ ਕਿ ਵੱਖ-ਵੱਖ ਅਧਿਕਾਰੀ ਹਰੇਕ ਸੈਕਟਰ ਦੇ ਉਦਯੋਗਾਂ ਵਿਚ ਲੋੜੀਂਦੀ ਮੈਨਪਾਵਰ ਦੀ ਸਨਾਖਤ ਕਰ ਅਸਾਮੀਆਂ ਇੱਕਤਰ ਕਰਕੇ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੂੰ ਭੇਜਣਗੇ। ਉਨਾਂ ਕਿਹਾ ਕਿ ਬੇਰੋਜਗਾਰ ਪ੍ਰਾਰਥੀਆਂ ਦੀ ਸਨਾਖਤਾ ਕਰਕੇ ਉਨਾਂ ਨੂੰ ਰਜਿਸਟਰਡ ਕਰ ਕੇ ਸੂਚਨਾ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੂੰ ਦਿੱਤੀ ਜਾਵੇ। ਉਨਾਂ ਕਿਹਾ ਕਿ ਬੇਰੋਜਗਾਰ ਪ੍ਰਾਰਥੀ ਸਵੈ-ਰੋਜਗਾਰ ਸਕੀਮਾਂ ਤਹਿਤ ਅਪਣਾ ਕਾਰੋਬਾਰ ਸੁਰੂ ਕਰਨਾਂ ਚਾਹੰੁਦੇ ਹਨ ਉਨਾਂ ਦੀ ਸਨਾਖਤ ਕੀਤੀ ਜਾਵੇ , ਲੇਬਰ ਦੀ ਰਜਿਸ਼ਟਰੇਸ਼ਨ ਕੀਤੀ ਜਾਵੇ, ਲੇਬਰ ਅਸਾਮੀਆਂ ਇੱਕਤਰ ਕੀਤੀਆਂ ਜਾਣਗੀਆਂ, ਪੜੇ ਲਿਖੇ ਪ੍ਰਾਰਥੀਆਂ ਦੀ ਰਜਿਸਟਰੇਸ਼ਨ ਕੀਤੀ ਜਾਵੇਗਾ, ਅਤੇ ਉਨਾਂ ਦੀ ਯੋਗਤਾ ਅਨੂਸਾਰ ਅਸਾਮੀਆਂ ਇੱਕਤਰ ਕਰਨ ਸਵੈ-ਰੋਜਗਾਰ ਸਕੀਮਾਂ ਤਹਿਤ ਲੋਨ ਪ੍ਰਾਪਤ ਕਰਨ ਸਬੰਧੀ ਪ੍ਰਤੀ ਬੇਨਤੀਆਂ ਲੈਣ ਲਈ ਵੱਖ-ਵੱਖ ਲਿੰਕ ਤਿਆਰ ਕੀਤੇ ਜਾਣਗੇ। ਉਨਾਂ ਕਿਹਾ ਕਿ ਹਰੇਕ ਅਧਿਕਾਰੀ ਕੰਮਕਾਜ ਸੁਰੂ ਕਰੇ ਤਾਂ ਜੋ ਬੇਰੋਜਗਾਰੀ ਸਮੱਸਿਆ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ।

About Author

Leave A Reply

WP2Social Auto Publish Powered By : XYZScripts.com