- ਸਰਕਾਰਾਂ ਦੇ ਨਿਯਮਾਂ ਦੇ ਚਲਦਿਆਂ ਕਰੋਨਾ ਦੀ ਬਜਾਏ ਖਤਮ ਹੋ ਰਹੇ ਨੇ ਲੋਕ
ਲੁਧਿਆਣਾ,(ਵਿਸ਼ਾਲ,ਰਾਜੀਵ)-ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕਾਂਗਰਸ ਸਰਕਾਰ ਕੋਈ ਠੋਸ ਰਣਨੀਤੀ ਨਾ ਹੋਣ ਦੇ ਚਲਦਿਆਂ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਅਤੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਮੀਤ ਪ੍ਰਧਾਨ ਅਤੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਪਹਿਲਾਂ ਹੀ ਵਪਾਰੀ ਵਰਗ ਦਾ ਬੁਰਾ ਹਾਲ ਹੈ ਉਪਰੋਂ ਸਰਕਾਰ ਵਲੋਂ ਆ ਰਹੇ ਨਿੱਤ ਨਵੇਂ ਆਦੇਸ਼ਾਂ ਦੇ ਕਾਰਨ ਕਾਰੋਬਾਰ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ।ਜਦਕਿ ਸਾਲ ਭਰ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰਾਂ ਕੋਈ ਠੋਸ ਰਣਨੀਤੀ ਨਹੀਂ ਬਣਾ ਸਕੀਆਂ।ਉਨ੍ਹਾਂ ਕਿਹਾ ਕਿ ਕਦੇ ਰਾਤ ਵੇਲੇ ਤੇ ਕਦੇ ਸ਼ਾਮ ਵੇਲੇ ਦੇ ਲੋਕ ਡਾਉਨ ਨਾਲ ਕਰੋਨਾ ਦਾ ਤਾਂ ਪਤਾ ਨਹੀਂ ਫਰਕ ਪਉ ਜਾਂ ਨਹੀਂ।ਜਦਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਾਂ ਤਾਂ ਸੰਪੂਰਨ ਤੌਰ ਤੇ ਬੰਦ ਕੀਤਾ ਜਾਵੇ। ਕਿਓਂਕਿ ਅਧੂਰੇ ਬੰਦ ਦੇ ਨਾਲ ਕਰੋਨਾ ਖਤਮ ਹੋਣ ਵਾਲਾ ਨਹੀਂ। ਪਰੰਤੂ ਲੋਕਾਂ ਨੇ ਅਜਿਹੇ ਨਿਯਮਾਂ ਦੇ ਕਾਰਨ ਬਿਨਾਂ ਕਰੋਨਾ ਤੋਂ ਹੀ ਮਰ ਜਾਣਾ।ਜਿਸ ਲਈ ਸਰਕਾਰ ਨੂੰ ਕੋਈ ਠੋਸ ਕਦਮ ਰਣਨੀਤੀ ਬਣਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਬਜਾਏ ਕਰੋਨਾ ਖਤਮ ਹੋ ਸਕੇ।ਇਸ ਮੌਕੇ ਉਨ੍ਹਾਂ ਦੇ ਨਾਲ ਪਰਮਜੀਤ ਸਿੰਘ ਕਲਸੀ, ਕੁਲਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਮਸੋਣ, ਵਿਕਰਮਜੀਤ ਸਿੰਘ ਔਲਖ, ਦਵਿੰਦਰ ਸਿੰਘ ਕਲਸੀ, ਗੁਰਪ੍ਰੀਤ ਸਿੰਘ ਗੋਪੀ, ਨਿਰਭੈਅ ਸਿੰਘ, ਮਨਪ੍ਰੀਤ ਸਿੰਘ ਖਾਲਸਾ,